court grants bail aap mla somnath bharti: ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।ਮਾਲਵੀਯ ਨਗਰ ਤੋਂ ਵਿਧਾਇਕ ਸੋਮਨਾਥ ਭਾਰਤੀ ਨੂੰ ਇਹ ਜ਼ਮਾਨਤ ਉਨਾਂ੍ਹ ਦੇ ਦੋਸ਼ੀ ਸਾਬਿਤ ਹੋਣ ਦੇ ਵਿਰੁੱਧ ਦਿੱਲੀ ਹਾਈਕੋਰਟ ‘ਚ ਦਰਜ ਪਟੀਸ਼ਨ ਦੇ ਆਧਾਰ ‘ਤੇ ਦਿੱਤੀ ਗਈ।ਕੋਰਟ ਨੇ ਇਹ ਜ਼ਮਾਨਤ 20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਦਿੱਤੀ।ਇਸ ਤੋਂ ਪਹਿਲਾਂ ਰਾਉਜ਼ ੲਵੇਨਯੂ ਕੋਰਟ ਨੇ ਸ਼ਨੀਵਾਰ ਸਵੇਰੇ ਸ਼ਾਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ 2016 ‘ਚ ਦਰਜ ਇੱਕ ਮਾਮਲੇ ‘ਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ ਦੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਮਾਰਕੁੱਟ ਕਰਨ ਲਈ ਦੋਸ਼ੀ ਠਹਿਰਾਇਆ।
ਕੋਰਟ ਨੇ ਭਾਰਤੀ ਨੂੰ ਦੋ ਸਾਲ ਦੀ ਸਜ਼ਾ ਦੇ ਨਾਲ ਹੀ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ।ਕੋਰਟ ਨੇ ਕਿਹਾ ਕਿ ਜ਼ੁਰਮਾਨਾ ਨਹੀਂ ਭਰਨ ‘ਤੇ ਇੱਕ ਮਹੀਨੇ ਦੀ ਵਧੇਰੇ ਸਜ਼ਾ ਭੁਗਤਨੀ ਹੋਵੇਗੀ।ਅਦਾਲਤ ਨੇ ਇਸ ਮਾਮਲੇ ‘ਚ ਚਾਰ ਹੋਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।ਕੋਰਟ ਨੇ ਇਸ ਮਾਮਲੇ ‘ਚ ਚਾਰ ਦੋਸ਼ੀਆਂ ਜਗਤ ਸੈਨੀ, ਦਿਲੀਪ ਝਾਅ, ਸੰਦੀਪ ਉਰਫ ਸੋਨੂੰ ਅਤੇ ਰਾਕੇਸ਼ ਪਾਂਡੇ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ।ਸੋਮਨਾਥ ਭਾਰਤੀ ‘ਤੇ ਏਮਜ਼ ਕਰਮਚਾਰੀ ਦੇ ਨਾਲ ਮਾਰਕੁੱਟ ਕਰਨ, ਸਰਕਾਰੀ ਕਰਮਚਾਰੀ ਦੇ ਕੰਮ ‘ਚ ਰੁਕਾਵਟ ਪਾਉਣ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਸੀ।ਇਸ ਮਾਮਲੇ ‘ਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ।ਸਾਲ 2016 ‘ਚ ਏਮਜ਼ ਦੇ ਮੁੱਖ ਸੁਰੱਖਿਆ ਅਧਿਕਾਰੀ ਨੇ ਸੁਰੱਖਿਆ ਕਰਮਚਾਰੀਆਂ ਨਾਲ ਮਾਰਕੁੱਟ ਦੇ ਮਾਮਲੇ ‘ਚ ਹੌਜ਼ ਖਾਸ ਥਾਣੇ ‘ਚ ਸ਼ਿਕਾਇਤ ਦਿੱਤੀ ਸੀ।ਸੋਮਨਾਥ ਭਾਰਤੀ ਨੇ ਵਕੀਲ ਨੇ ਸਜ਼ਾ ‘ਤੇ ਬਹਿਸ ਦੌਰਾਨ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਨੇ ਪੂਰੇ ਮਾਮਲੇ ਦੀ ਜਾਂਚ ‘ਚ ਸਹਿਯੋਗ ਕੀਤਾ।2016 ‘ਚ ਹੋਈ ਉਸ ਘਟਨਾ ਦੌਰਾਨ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਚੋਟ ਪਹੁੰਚਾਉਣ ਦਾ ਨਹੀਂ ਸੀ।ਉਹ ਜਨਤਾ ਦੇ ਬੁਲਾਉਣ ‘ਤੇ ਹੀ ਹਸਪਤਾਲ ਪਹੁੰਚੇ ਸਨ।
ਦਿੱਲੀ ਬਾਰਡਰ ‘ਤੇ ਪਹੁੰਚੀਆਂ JCB ਮਸ਼ੀਨਾਂ, 26 ਤੋਂ ਪਹਿਲਾਂ ਹਰੇਕ ਰਾਹ ਕੀਤਾ ਜਾ ਰਿਹਾ ਬੰਦ LIVE !