court order interim bail prisoners coronavirus: ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕੈਦੀਆਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ।ਹੁਣ ਇਸ ਅੰਤਰਿਮ ਜ਼ਮਾਨਤ ਨੂੰ ਖਤਮ ਕਰ ਦਿੱਤਾ ਗਿਆ ਹੈ।ਕੈਦੀਆਂ ਨੂੰ ਹੁਣ ਸਰੈਂਡਰ ਕਰਨਾ ਪਵੇਗਾ।ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਇਹ ਆਦੇਸ਼ ਦਿੱਤਾ ਹੈ ਕਿ ਕੋਰੋਨਾ ਕਾਰਨ ਜਿਨ੍ਹਾਂ 5581 ਕੈਦੀਆਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ।ਉਨ੍ਹਾਂ ਸਾਰਿਆਂ ਨ੍ਹੂੰ ਹੁਣ ਸਰੈਂਡਰ ਕਰਨਾ ਹੋਵੇਗਾ।ਜੇਲ ‘ਚ
ਬੰਦ 2318 ਵਿਚਾਰ ਅਧੀਨ ਕੈਦੀਆਂ ਦੀ ਕੋਰੋਨਾ ਕਾਰਨ ਅੰਤਰਿਮ ਜ਼ਮਾਨਤ ਹੁਣ ਹੋਰ ਨਹੀਂ ਵਧੇਗੀ।ਕੋਰਟ ਨੇ ਇਹ ਵੀ ਕਿਹਾ ਕਿ ਸਰੈਂਡਰ ਕਰਦੇ ਹੋਏ ਅਸੁਵਿਧਾ ਨਾ ਹੋ, ਇਸ ਲਈ ਸਰੇਂਡਰ ਦੀ ਪ੍ਰਕ੍ਰਿਆ ਪੂਰੀ ਕੀਤੀ ਜਾਵੇ।ਕੋਰਟ ਨੇ ਸਾਰੇ ਕੈਦੀਆਂ ਦੇ ਸਰੈਂਡਰ ਕਰਨ ਲਈ 2 ਨਵੰਬਰ ਤੋਂ 13 ਨਵੰਬਰ ਦੇ ਵਿਚਕਾਰ ਦਾ ਸਮਾਂ ਤੈਅ ਕੀਤਾ ਹੈ।ਦਿੱਲੀ ਹਾਈਕੋਰਟ ਨੇ ਹਾਈ ਕਮੇਟੀ ਤੋਂ ਉਨ੍ਹਾਂ 2907 ਕੈਦੀਆਂ ਦੇ ਸਬੰਧ ‘ਚ 10 ਦਿਨ ਦੇ ਅੰਦਰ ਫੈਸਲਾ ਲੈਣ ਨੂੰ ਕਿਹਾ ਹੈ।