covid cases 44 crores collected as fine: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਕੋਰੋਨਾ ਤੋਂ ਬਚਾਅ ਲਈ ਜਾਰੀ ਕੀਤੀ ਗਈਆਂ ਗਾਈਡਲਾਈਨਜ਼ ਦਾ ਉਲੰਘਣ ਕਰਨ ਵਾਲਿਆਂ ਦੀ ਕਮੀ ਨਹੀਂ ਹੈ।ਇਹੀ ਕਾਰਨ ਹੈ ਕਿ ਬਿਨ੍ਹਾਂ ਮਾਸਕ ਲਗਾਏ ਅਤੇ ਗਾਈਡਲਾਈਨਜ਼ ਦਾ ਉਲੰਘਣ ਕਰਨ ਵਾਲਿਆਂ ਤੋਂ ਹੁਣ ਤੱਕ 44 ਕਰੋੜ ਦਾ ਜ਼ੁਰਮਾਨ ਵਸੂਲਿਆ ਗਿਆ ਹੈ।ਫਿਰ ਵੀ ਇਥੇ ਕੋਰੋਨਾ ਸੰਕਰਮਣ ਦੇ ਅੰਕੜੇ ਤੇਜੀ ਨਾਲ ਵੱਧ ਰਹੇ ਹਨ।ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ‘ਤੇ ਮੁੰਬਈ ਮਹਾਨਗਰਪਾਲਿਕਾ ਵਲੋਂ ਭਾਰੀ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ।ਹੁਣ ਤੱਕ ਮਾਸਕ ਨਾ ਪਹਿਨਣ ਵਾਲਿਆਂ ਤੋਂ 44 ਕਰੋੜ ਤੱਕ ਦਾ ਜ਼ੁਰਮਾਨਾ ਵਸੂਲਿਆ ਗਿਆ ਹੈ।
ਬੀਐੱਮਸੀ ਅਧਿਕਾਰੀਆਂ ਨੇ ਦੱਸਿਆ ਕਿ 20 ਮਾਰਚ ਨੂੰ ਅਜਿਹੇ ਲੋਕਾਂ ਤੋਂ 42 ਲੱਖ ਦਾ ਜ਼ੁਰਮਾਨਾ ਵਸੂਲਿਆ ਗਿਆ।ਜਿਨਾਂ੍ਹ ਨੇ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਫੇਸ ਮਾਸਕ ਨਿਯਮ ਦਾ ਉਲੰਘਣ ਕੀਤਾ।ਬੀਐੱਮਸੀ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ ਨੂੰ ਲੈ ਕੇ ਜਨਤਕ ਸਥਾਨਾਂ ਤੋਂ ਲੈ ਕੇ ਰੇਲਵੇ ਪਲੇਟਫਾਰਮ ‘ਤੇ ਵੀ ਜਮਕੇ ਸਖਤੀ ਕੀਤੀ ਗਈ।ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਪੁਲਸ ਨਿਯਮ ਤੋੜਨ ਵਾਲਿਆਂ ਦੇ ਵਿਰੁੱਧ ਕੇਸ ਦਰਜ ਕਰੇਗੀ।ਮਾਸਕ ਨਾ ਪਹਿਨਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ, ਨਾਲ ਹੀ 200 ਰੁਪਏ ਦਾ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ।ਦੱਸਣਯੋਗ ਹੈ ਕਿ ਮਹਾਰਾਸ਼ਟਰ ‘ਚ ਇੰਨੀ ਸਖਤੀ ਤੋਂ ਬਾਅਦ ਵੀ ਕੋਰੋਨਾ ਸੰਕਰਮਣ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।
ਫਰੀਦਕੋਟ ਦੇ ਜੱਟ ਨੇ ਕੱਢੇ ਵੱਟ, ਟ੍ਰੈਕਟਰ ਛੱਡੋ ‘ਥਾਰ ਜੀਪ’ ਪਿੱਛੇ ਬੰਨ੍ਹੀ ਮਾਡਰਨ ਟਰਾਲੀ, ਵੇਖੋ ਵਿੱਚ ਕੀ-ਕੀ ਸਹੂਲਤਾਂ