ਦੱਖਣੀ ਅਫਰੀਕਾ ‘ਚ ਮਿਲੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨੇ ਦੁਨੀਆ ਦੀਆਂ ਚਿੰਤਾਵਾਂ ਨੂੰ ਫਿਰ ਵਧਾ ਦਿੱਤਾ ਹੈ। ਇਸ ਦੌਰਾਨ ਕੋਰੋਨਾ ਵੈਕਸੀਨ ਕੋਵੀਸ਼ੀਲਡ ਨੂੰ ਲੈ ਕੇ ਵੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ।
ਕੋਵੀਸ਼ੀਲਡ ਵੈਕਸੀਨ ਦੀ ਇੱਕ ਡੋਜ਼ ਲਗਵਾਂ ਚੁੱਕੇ ਲੋਕਾਂ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਵੈਕਸੀਨ ਦੇ ਮਹੀਨਾ ਵਾਰ ਉਤਪਾਦਨ ਨੂੰ ਘੱਟੋ-ਘੱਟ 50 ਫੀਸਦੀ ਤੱਕ ਘਟਾ ਰਹੀ ਹੈ। ਇਸ ਦਾ ਕਾਰਨ ਪੂਨਾਵਾਲਾ ਨੇ ਕੇਂਦਰ ਸਰਕਾਰ ਤੋਂ ਲੋੜੀਂਦੇ ਆਦੇਸ਼ ਨਾ ਮਿਲਣਾ ਦੱਸਿਆ ਹੈ।
ਪੂਨਾਵਾਲਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ “ਮੈਂ ਸੱਚਮੁੱਚ ਉਲਝਣ ਵਿੱਚ ਹਾਂ, ਜਿਸਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ… ਅਸੀਂ ਇੱਕ ਮਹੀਨੇ ਵਿੱਚ 250 ਮਿਲੀਅਨ ਖੁਰਾਕਾਂ ਦਾ ਉਤਪਾਦਨ ਕਰ ਰਹੇ ਹਾਂ, ਪਰ ਚੰਗੀ ਖ਼ਬਰ ਇਹ ਹੈ ਕਿ ਭਾਰਤ ਨੇ ਆਪਣੀ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਕਵਰ ਕੀਤਾ ਹੈ ਅਤੇ ਅਸੀਂ ਸਿਹਤ ਮੰਤਰਾਲੇ ਵੱਲੋਂ ਦਿੱਤੇ ਸਾਰੇ ਆਰਡਰ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਅਜੇ ਤੱਕ ਕੋਈ ਆਰਡਰ ਨਹੀਂ ਆਇਆ ਹੈ।ਇਸ ਲਈ ਮੈਂ ਉਤਪਾਦਨ ਵਿੱਚ ਕਟੌਤੀ ਕਰ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਅਗਲੀ ਤਿਮਾਹੀ ਵਿੱਚ ਕੋਵੀਸ਼ੀਲਡ ਦੇ ਨਿਰਯਾਤ ਆਰਡਰ ਵਿੱਚ ਵਾਧੇ ਦੀ ਗੱਲ ਕਹੀ।
ਇਹ ਵੀ ਪੜ੍ਹੋ : ਓਮੀਕਰੋਨ ਦੇ ਖ਼ਤਰੇ ਵਿਚਾਲੇ ਡਾਕਟਰਾਂ ਦੀ ਹੜਤਾਲ 12ਵੇਂ ਦਿਨ ਵੀ ਜਾਰੀ, ਇਲਾਜ ਲਈ ਭਟਕ ਰਹੇ ਨੇ ਮਰੀਜ਼
ਪੂਨਾਵਾਲਾ ਨੇ ਕਿਹਾ ਕਿ ਜੇਕਰ ਬੂਸਟਰ ਡੋਜ਼ ਲਈ ਹੋਰ ਟੀਕਿਆਂ ਦੀ ਲੋੜ ਹੈ ਤਾਂ ਅਸੀਂ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਲਿਖ ਚੁੱਕੇ ਹਾਂ। ਅਸੀਂ ਉਨ੍ਹਾਂ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਾਂ। ਇਸ ਸਮੇਂ ਵੈਕਸੀਨ ਦੀਆਂ 500 ਮਿਲੀਅਨ ਖੁਰਾਕਾਂ ਦਾ ਸਟਾਕ ਹੈ। ਇਸ ਦਾ ਅੱਧਾ ਹਿੱਸਾ ਦੋ ਮਹੀਨਿਆਂ ਵਿੱਚ ਪੂਰਾ ਹੋ ਸਕਦਾ ਹੈ। ਇਸ ਦੀ ਸ਼ੈਲਫ ਲਾਈਫ ਨੌਂ ਮਹੀਨੇ ਹੈ। ਇਸ ਲਈ ਸਾਨੂੰ ਇਹ ਫੈਸਲਾ ਕਰਨਾ ਪਏਗਾ ਕਿ ਸਟਾਕ ਨਾਲ ਕੀ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: