cpi mp demands free mask poor: ਦੇਸ਼ ‘ਚ ਵਧਦੇ ਕੋਰੋਨਾ ਸੰਕਰਮਣ ਨੂੰ ਦੇਖਦਿਆਂ ਅੱਜ ਰਾਜਸਭਾ ‘ਚ ਸੀ.ਪੀ.ਆਈ.ਸੰਸਦ ਮੈਂਬਰ ਬਿਨਾਅ ਵਿਸਮ ਨੇ ਗਰੀਬ ਵਰਗ ਦੇ ਲੋਕਾਂ ਨੂੰ ਮੁਫਤ ‘ਚ ਫੇਸ ਮਾਸਕ ਵੰਡਣ ਦੀ ਮੰਗ ਕੀਤੀ ਹੈ।ਜ਼ੀਰੋ ਘੰਟਾ ਦੌਰਾਨ ਆਪਣੀ ਮੰਗ ਨੂੰ ਰੱਖਦਿਆਂ ਕੇਰਲ ਦੇ ਪਾਰਟੀ ਸੰਸਦ ਨੇ ਕਿਹਾ ਕਿ ਕਈ ਲੋਕ ਮਾਸਕ ਨਹੀਂ ਖ੍ਰੀਦ ਸਕਦੇ ਹਨ ਅਤੇ ਇਸ ਮੁੱਦੇ ‘ਤੇ ਲੋਕਾਂ ‘ਚ ਜਾਗਰੂਕਤਾ ਦੀ ਕਮੀ ਹੈ।ਦੱਸਣਯੋਗ ਹੈ ਕਿ ਮਹਾਂਮਾਰੀ ਤੋਂ ਬਚਾਅ ਲਈ ਕੇਂਦਰ ਸਰਕਾਰ ਨੇ ਫੇਸ ਮਾਸਕ ਲਾਉਣ ਲਈ
ਨਿਰਦੇਸ਼ ਜਾਰੀ ਕੀਤੇ ਹੋਏ ਹਨ।ਦੱਸ ਦੇਈਏ ਕਿ ਪ੍ਰਤੀ ਦਿਨ ਦੇਸ਼ ‘ਚ ਪਾਜ਼ੇਟਿਵ ਮਾਮਲਿਆਂ ਦਾ ਅੰਕੜਿਆਂ ਵੱਧਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 86,961 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ।ਉਥੇ ਹੀ 43 ਲੱਖ 96 ਹਜ਼ਾਰ 399 ਮਰੀਜ਼ ਸਿਹਤਯਾਬ ਹੋਏ ਹਨ।ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਦਿਨੀਂ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਦੇ ਬਾਅਦ ਹੁਣ ਦੇਸ਼ ‘ਚ ਪਿਛਲੇ 86,961 ਨਵੇਂ ਪਾਜ਼ੇਟਿਵ ਮਾਮਲਿਆਂ ਦੇ ਨਾਲ ਕੁਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 54 ਲੱਖ 87581 ਤੱਕ ਪਹੁੰਚ ਗਿਆ ਹੈ।ਇਸ ਸਮੇਂ ਦੇਸ਼ ‘ਚ ਐਕਟਿਵ ਮਾਮਲਿਆਂ ਦਾ ਅੰਕੜਾ 10,03,299 ਹੈ।ਦੇਸ਼ ‘ਚ ਪਾਜ਼ੇਟਿਵ ਮਾਮਲਿਆਂ ਦੀ ਲਿਸਟ ‘ਚ ਭਾਰਤ ਦੂਜਾ ਦੇਸ਼ ਬਣ ਚੁੱਕਾ ਹੈ।