ਮੁਖਤਾਰ ਅੰਸਾਰੀ ਨੂੰ ਗਾਜੀਪੁਰ ਦੇ ਕਾਲੀਬਾਗ ਦੇ ਕਬਰਿਸਤਾਨ ਵਿਚ ਦਫਨ ਕਰ ਦਿੱਤਾ ਗਿਆ। ਲਗਭਗ 30 ਹਜ਼ਾਰ ਦੇ ਕਰੀਬ ਲੋਕ ਮੁਖਤਾਰ ਦੇ ਜਨਾਜ਼ੇ ਵਿਚ ਪਹੁੰਚੇ ਸਨ।
ਜੱਦੀ ਘਰ ਜਿਸ ਨੂੰ ਵੱਡਾ ਫਾਟਕ ਕਹਿੰਦੇ ਹਨ, ਉਥੇ ਮੁਖਤਾਰ ਦੀ ਦੇਹ ਅੰਤਿਮ ਦਰਸ਼ਨ ਲਈ ਰੱਖੀ ਗਈ ਸੀ। ਬੇਟੇ ਉਮਰ ਨੇ ਜਨਾਜ਼ੇ ‘ਤੇ ਇਤਰ ਛਿੜਕਿਆ। ਮੁਖਤਾਰ ਦੀਆਂ ਮੁੱਛਾਂ ‘ਤੇ ਆਖਰੀ ਵਾਰ ਤਾਵ ਦਿੱਤਾ। ਜਨਾਜ਼ਾ ਨਿਕਲਣ ਦੇ ਬਾਅਦ ਪ੍ਰਿੰਸ ਟਾਕੀਜ ਮੈਦਾਨ ‘ਤੇ ਨਮਾਜ਼-ਏ-ਜਨਾਜ਼ਾ ਦੀ ਰਸਮ ਅਦਾ ਕੀਤੀ ਗਈ। ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਅੱਗੇ ਨਾ ਜਾਣ, ਪਰਿਵਾਰ ਦੇ ਲੋਕਾਂ ਨੂੰ ਹੀ ਕਬਰਿਸਤਾਨ ਜਾਣ ਦਿਓ।
ਦੱਸ ਦੇਈਏ ਕਿ ਮੁਖਤਾਰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਬੰਦ ਸੀ. 28 ਮਾਰਚ ਦੀ ਰਾਤ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਰਾਨੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ। 9 ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਪਰ ਮੁਖਤਾਰ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਕੈਨੇਡਾ ਬਾਰਡਰ ਸਰਵਿਸਿਜ਼ ਦੇ ਆਂਕੜਿਆਂ ‘ਚ ਵੱਡਾ ਖੁਲਾਸਾ, 28,000 ਤੋਂ ਵੱਧ ਲੋਕਾਂ ਨੂੰ ਕੀਤਾ ਜਾ ਸਕਦੈ ਡਿਪੋਰਟ
ਮੁਖਤਾਰ ਕਈ ਵਾਰ ਕਹਿ ਚੁੱਕੇ ਸੀ ਕਿ ਜੇਲ੍ਹ ਵਿਚ ਉਸ ਨੂੰ ਮਾਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਉਸ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਢਾਈ ਘੰਟੇ ਚੱਲੀ ਪੋਸਟਮਾਰਟਮ ਦੇ ਬਾਅਦ ਮੁਖਤਾਰ ਦੀ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: