CRPF CoBRA officer killed: ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲਵਾਦੀਆਂ ਨੇ ਕੋਬਰਾ 206 ਬਟਾਲੀਅਨ ਦੇ ਜਵਾਨਾਂ ‘ਤੇ IED ਨਾਲ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਸਹਾਇਕ ਕਮਾਂਡੈਂਟ ਨਿਤਿਨ ਸ਼ਹੀਦ ਹੋ ਗਏ ਹਨ, ਜਦਕਿ CRPF ਦੇ 9 ਜਵਾਨ ਜ਼ਖਮੀ ਹੋਣ ਦੀ ਖ਼ਬਰ ਹੈ । ਇਹ ਸਾਰੇ ਜਵਾਨ ਰਾਤ 10 ਵਜੇ ਦੇ ਕਰੀਬ ਅਪ੍ਰੇਸ਼ਨ ਤੋਂ ਵਾਪਸ ਆ ਰਹੇ ਸਨ, ਜਦੋਂ ਜਵਾਨ ਤਾੜਮੇਟਲਾ ਖੇਤਰ ਦੇ ਬੁਰਕਾਪਾਲ ਤੋਂ ਛੇ ਕਿਲੋਮੀਟਰ ਦੀ ਦੂਰੀ ‘ਤੇ ਪਹੁੰਚੇ ਤਾਂ ਉਹ ਨਕਸਲੀਆਂ ਦੇ ਨਿਸ਼ਾਨੇ ‘ਤੇ ਆ ਗਏ ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖਮੀ ਜਵਾਨ ਕੋਬਰਾ 206 ਬਟਾਲੀਅਨ ਨਾਲ ਸਬੰਧਤ ਹਨ । ਸੁਕਮਾ ਦੇ ਐਸਪੀ ਕੇ ਐਲ ਧਰੂਵ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਫੌਜੀਆਂ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਲਿਜਾਇਆ ਗਿਆ ਹੈ, ਜਦਕਿ ਸਹਾਇਕ ਕਮਾਂਡੈਂਟ ਨਿਤਿਨ ਦੀ ਰਸਤੇ ਵਿੱਚ ਮੌਤ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ, ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਜੰਗਲ ਤੋਂ ਜਵਾਨਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਮਿਲ ਸਕੇਗੀ । ਜਵਾਨ ਧਮਾਕੇ ਵਿੱਚ ਜ਼ਖਮੀ ਹੋ ਗਏ ਹਨ।
ਦਰਅਸਲ, ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਪਾਰਟੀ ਤਾੜਮੇਟਲਾ ਖੇਤਰ ਵਿੱਚ ਨਕਸਲੀਆਂ ਦੇ ਖਿਲਾਫ ਸਰਚ ਆਪ੍ਰੇਸ਼ਨ ‘ਤੇ ਨਿਕਲੀ ਸੀ । ਇਸ ਦੌਰਾਨ ਦੇਰ ਰਾਤ ਨਕਸਲੀਆਂ ਵੱਲੋਂ ਲਗਾਏ ਗਏ ਸਪਾਈਕ ਹੋਲ ਵਿੱਚ ਫਸ ਕੇ ਕੁਝ ਜਵਾਨ ਜ਼ਖਮੀ ਹੋ ਗਏ ਹਨ । ਉੱਥੇ ਹੀ ਕੁਝ ਦੇ IED ਦੀ ਚਪੇਟ ਵਿੱਚ ਵੀ ਆਉਣ ਦੀ ਜਾਣਕਾਰੀ ਹੈ।
ਦੱਸ ਦੇਈਏ ਕਿ ਜ਼ਖਮੀ ਫੌਜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਬੁਰਕਾਪਾਲ, ਤੇਮਲਵਾੜਾ ਅਤੇ ਚਿੰਤਾਗੁਫਾ ਤੋਂ ਸਾਂਝੇ ਆਪ੍ਰੇਸ਼ਨ ਚਲਾਇਆ ਗਿਆ । ਦੇਰ ਸ਼ਾਮ ਤਾੜਮੇਟਲਾ ਦੇ ਜੰਗਲ ਵਿੱਚ ਗਸ਼ਤ ਕਰਦੇ ਹੋਏ ਜਵਾਨ ਘੁੰਮ ਰਹੇ ਸਨ ਕਿ ਇਸ ਦੌਰਾਨ ਜਵਾਨਾਂ ਨੂੰ ਸਪਾਈਕ ਹੋਲ ਅਤੇ IED ਦੀ ਚਪੇਟ ਵਿੱਚ ਆ ਗਏ। ਇਸ ਧਮਾਕੇ ਵਿੱਚ 9 ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਜ਼ਖਮੀ ਫੌਜੀਆਂ ਨੂੰ ਬਚਾਉਣ ਲਈ ਏਅਰ ਫੋਰਸ ਦਾ ਹੈਲੀਕਾਪਟਰ ਭੇਜਿਆ ਗਿਆ ਹੈ।