cyber fraud incidents farmers increased: ਬਿਹਾਰ ਦੇ ਮੁਜ਼ੱਫਰਪੁਰ ‘ਚ ਕਿਸਾਨਾਂ ਦੇ ਬੈਂਕ ਖਾਤੇ ‘ਤੇ ਸਾਈਬਰ ਅਪਰਾਧੀਆਂ ਨੇ ਆਪਣੀ ਨਜ਼ਰ ਰੱਖੀ ਹੈ।ਉਥੇ ਉਨ੍ਹਾਂ ਦੇ ਖਾਤੇ ‘ਚੋਂ ਪੈਸੇ ਕੱਢਣ ਲਈ ਉਹ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਬੈਂਕ ਅਕਾਉਂਟ ਦੇ ਨੰਬਰ ਜਾਂ ਏਟੀਐੱਮ ਦੇ ਨੰਬਰ ਲੈ ਕੇ ਉਨਾਂ੍ਹ ਦੇ ਖਾਤਿਆਂ ‘ਚੋਂ ਪੈਸੇ ਕੱਢ ਰਹੇ ਹਨ।ਦੱਸਣਯੋਗ ਹੈ ਕਿ ਕੁਝ ਕਿਸਾਨਾਂ ਦੇ ਖਾਤੇ ਤੋਂ ਉਹ ਰੁਪਏ ਉਡਾ ਵੀ ਚੁੱਕੇ ਹਨ।ਇਸ ਮਾਮਲੇ ਦੇ ਬਾਰੇ ‘ਚ ਸੂਬੇ ਦੇ ਖੇਤੀ ਮੰਤਰੀ ਅਤੇ ਨਿਰਦੇਸ਼ਕ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਹੈ।ਨਾਲ ਹੀ ਅਜਿਹੀਆਂ ਘਟਨਾਵਾਂ ਵਧਣ ‘ਤੇ ਵਿਭਾਗ ਨੇ ਕਿਸਾਨਾਂ ਨੂੰ ਸਤਰਕ ਵੀ ਕੀਤਾ ਹੈ।ਦਰਅਸਲ ਇਸ ਦੌਰਾਨ ਕਿਸਾਨਾਂ ਦੇ ਖਾਤੇ ‘ਚ ਸਰਕਾਰ ਦੀਆਂ ਯੋਜਨਾਵਾਂ ਦੀ ਰਾਸ਼ੀ ਭੇਜੀ ਜਾ ਰਹੀ ਹੈ।
ਜਿਸਦਾ ਲਾਭ ਸਾਈਬਰ ਕ੍ਰਾਈਮ ਕਰਨ ਵਾਲੇ ਕਈ ਕਿਸਾਨਾਂ ਦੇ ਬੈਂਕ ਖਾਤੇ ਖਾਲੀ ਕਰ ਕੇ ਉਠਾ ਰਹੇ ਹਨ।ਪੈਸੇ ਕੱਢਣ ਲਈ ਅਪਰਾਧੀ ਤਰ੍ਹਾਂ ਤਰ੍ਹਾਂ ਦੀਆਂ ਯੋਜਨਾਵਾਂ ਲਗਾ ਰਹੇ ਹਨ।ਇਸੇ ਤਰ੍ਹਾਂ ਕੁੜਨੀ ਦੇ ਅਮਰਖ ਦੇ ਕਿਸਾਨ ਧੀਰੇਂਦਰ ਕੁਮਾਰ ਨੇ ਦੱਸਿਆ ਕਿ ਉਨਾਂ੍ਹ ਨੂੰ ਇੱਕ ਕਾਲ ਆਇਆ ਸੀ।ਜਿਸ ‘ਚ ਉਨਾਂ੍ਹ ਨੂੰ ਕਿਹਾ ਗਿਆ ਕਿ ਉਹ ਪਟਨਾ ਖੇਤੀ ਵਿਭਾਗ ਦੇ ਕਿਸਾਨ ਸਮਮਾਨ ਯੋਜਨਾ ਦਫਤਰ ਤੋਂ ਬੋਲ ਰਿਹਾ ਹਾਂ।ਨਾਲ ਹੀ ਉਸਨੇ ਕਿਹਾ ਕਿ ਉਨ੍ਹਾਂ ਦੇ 12500 ਰੁਪਏ ਫਸਲ ਬੀਮਾ ਦੇ ਰੂਪ ‘ਚ ਦਿੱਤਾ ਜਾ ਰਿਹਾ ਹੈ, ਪਰ ਖਾਤੇ ‘ਚ ਆਧਾਰ ਲਿੰਕ ਨਹੀਂ ਹੋਣ ਦੇ ਚਲਦਿਆਂ ਰਾਸ਼ੀ ਉਨਾਂ੍ਹ ਦੇ ਖਾਤੇ ‘ਚ ਨਹੀਂ ਜਾ ਰਹੀ ਹੈ।
ਪੰਜਾਬ ਭਾਜਪਾ ਆਗੂ ਦਾ ਵੱਡਾ ਕਾਂਡ, ਪਤਨੀ ਤੋਂ ਚੋਰੀ ਕਰਦਾ ਸੀ ਆਸ਼ਕੀ, ਇਤਰਾਜ਼ਯੋਗ ਹਾਲਤ ‘ਚ ਵੀਡੀਓ ਤੇ ਆਡੀਓ ਵਾਇਰਲ