ਬੰਗਾਲ ਦੀ ਖਾੜੀ ਵਿੱਚ ਆਇਆ ਤੂਫਾਨ ‘ਅਸਾਨੀ’ ਭਿਆਨਕ ਚੱਕਰਵਾਤ ਵਿੱਚ ਬਦਲ ਗਿਆ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ । ਇਹ ਤੂਫ਼ਾਨ ਅਗਲੇ 6 ਘੰਟਿਆਂ ਵਿੱਚ ਆਪਣੇ ਗੰਭੀਰ ਪ੍ਰਭਾਵ ਦਿਖਾਏਗਾ । ਚੱਕਰਵਾਤ ‘ਅਸਾਨੀ’ ਦੇ ਉੱਤਰ-ਉੱਤਰ-ਪੂਰਬ ਵੱਲ ਮੁੜਨ ਅਤੇ ਉੜੀਸਾ ਤੱਟ ਤੋਂ ਦੂਰ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ।
ਪਿਛਲੇ 6 ਘੰਟਿਆਂ ਦੌਰਾਨ ਇਹ ਤੂਫਾਨ ਉੱਤਰ-ਪੱਛਮੀ ਦਿਸ਼ਾ ਵਿੱਚ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ । ਇਸ ਦੇ ਇੱਕ ਭਿਆਨਕ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ । ਚੱਕਰਵਾਤ ਅਸਨੀ ਦੇ ਮੱਦੇਨਜ਼ਰ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤ ਕਾਰਨ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਾਂ ਦੇ ਨਾਲ ਮੰਗਲਵਾਰ ਤੋਂ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਨਾਗਪੁਰ ‘ਚ CM ਮਾਨ ਦਾ ਐਲਾਨ- ‘ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਹਰ ਕਦਮ ਚੁੱਕਾਂਗੇ’
ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਆਪਣੇ ਵਿਸ਼ੇਸ਼ ਬੁਲੇਟਿਨ ਵਿੱਚ ਦੱਸਿਆ ਕਿ ਚੱਕਰਵਾਤ ਅਸਾਨੀ ਅਗਲੇ 6 ਘੰਟਿਆਂ ਵਿੱਚ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਇੱਕ ਭਿਆਨਕ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਵੇਗਾ। ਖੇਤਰੀ ਮੌਸਮ ਵਿਭਾਗ ਦੇ ਨਿਰਦੇਸ਼ਕ ਹਬੀਬੁਰ ਰਹਿਮਾਨ ਬਿਸਵਾਸ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ‘ਤੇ ਚੱਕਰਵਾਤੀ ਤੂਫਾਨ ‘ਅਸਾਨੀ’ ਪਿਛਲੇ 6 ਘੰਟਿਆਂ ਦੌਰਾਨ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧਿਆ ਅਤੇ ਇੱਕ ਭਿਆਨਕ ਚੱਕਰਵਾਤੀ ਤੂਫਾਨ ਵਿੱਚ ਬਦਲ ਗਿਆ।
ਉਨ੍ਹਾਂ ਦੱਸਿਆ ਕਿ ਤੂਫਾਨ ਦਾ ਪ੍ਰਭਾਵ ਦੱਖਣ-ਪੂਰਬ ਅਤੇ ਉਸ ਨਾਲ ਲੱਗਦੇ ਪੂਰਬੀ ਮੱਧ ਬੰਗਾਲ ਦੀ ਖਾੜੀ ਵਿੱਚ, ਕਾਰ ਨਿਕੋਬਾਰ (ਨਿਕੋਬਾਰ ਟਾਪੂ) ਤੋਂ ਲਗਭਗ 610 ਕਿਲੋਮੀਟਰ ਉੱਤਰ-ਪੱਛਮ, ਪੋਰਟ ਬਲੇਅਰ (ਅੰਡੇਮਾਨ ਦੀਪ ਸਮੂਹ) ਤੋਂ 500 ਕਿਮੀ ਪੱਛਮ ਵਿੱਚ, ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼ ) ਤੋਂ 810 ਕਿਮੀ ਦੱਖਣ-ਪੂਰਬ ਤੇ ਪੁਰੀ (ਓਡੀਸ਼ਾ) ਤੋਂ 880 ਕਿਮੀ ਦੱਖਣ-ਦੱਖਣ ਪੂਰਬ ਵਿੱਚ ਦੇਖਣ ਨੂੰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: