ਪੂਰਬੀ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਸ਼ਨੀਵਾਰ ਨੂੰ ਘੱਟ ਦਬਾਅ ਵਾਲਾ ਖੇਤਰ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਸਕਦਾ ਹੈ ਅਤੇ 26 ਮਈ ਨੂੰ ਇਹ ਪੱਛਮੀ ਬੰਗਾਲ, ਉੜੀਸਾ ਦੇ ਉੱਤਰੀ ਖੇਤਰ ਅਤੇ ਬੰਗਲਾਦੇਸ਼ ਦੇ ਤੱਟ ਵੱਲ ਸਕਦਾ ਹੈ। ਇਹ ਜਾਣਕਾਰੀ ਖੇਤਰੀ ਮੌਸਮ ਵਿਭਾਗ ਨੇ ਦਿੱਤੀ ਹੈ ।
ਖੇਤਰੀ ਮੌਸਮ ਵਿਭਾਗ ਦੇ ਡਾਇਰੈਕਟਰ ਜੀ. ਕੇ. ਦਾਸ ਨੇ ਕਿਹਾ ਕਿ 26 ਮਈ ਦੀ ਸ਼ਾਮ ਤੱਕ ਇਹ ਤੂਫਾਨ ਦੋਵਾਂ ਰਾਜਾਂ ਅਤੇ ਗੁਆਂਢੀ ਦੇਸ਼ਾਂ ਦੇ ਤੱਟਾਂ ਨੂੰ ਪਾਰ ਕਰ ਸਕਦਾ ਹੈ ।
ਇਹ ਵੀ ਪੜ੍ਹੋ: ਇਸ ਸੂਬੇ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ ! 341 ਬੱਚੇ ਪਾਏ ਗਏ ਕੋਰੋਨਾ ਪਾਜ਼ੀਟਿਵ
ਉਨ੍ਹਾਂ ਕਿਹਾ ਕਿ ਇਸ ਦੌਰਾਨ ਪੱਛਮੀ ਬੰਗਾਲ, ਉੜੀਸਾ ਦੇ ਉੱਤਰੀ ਹਿੱਸਿਆਂ ਅਤੇ ਬੰਗਲਾਦੇਸ਼ ਦੇ ਤੱਟ ‘ਤੇ 26 ਮਈ ਦੀ ਦੁਪਹਿਰ ਹਵਾ ਦੀ ਗਤੀ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹਿ ਸਕਦੀ ਹੈ।
ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਨੇ ਆਪਣੇ ਸਮੁੰਦਰੀ ਜਹਾਜ਼ਾਂ ਅਤੇ ਜਹਾਜ਼ਾਂ ਨੂੰ ਤਿਆਰ ਰੱਖਿਆ ਹੋਇਆ ਹੈ ਤਾਂ ਜੋ ਪ੍ਰਭਾਵਿਤ ਇਲਾਕਿਆਂ ਨੂੰ ਸਹਾਇਤਾ ਦਿੱਤੀ ਜਾ ਸਕੇ ।
ਦਾਸ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਗੰਗਾ ਦੇ ਕੰਢੇ ਜ਼ਿਆਦਾਤਰ ਥਾਵਾਂ ਤੇ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ 27 ਮਈ ਨੂੰ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਅਤੇ ਓਡੀਸ਼ਾ, ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਸਮੁੰਦਰੀ ਕੰਢੇ ‘ਤੇ ਸਮੁੰਦਰ ਵਿੱਚ ਬਹੁਤ ਤੇਜ਼ ਲਹਿਰਾਂ ਉੱਠ ਸਕਦੀਆਂ ਹਨ। ਮਛੇਰਿਆਂ ਨੂੰ 23 ਮਈ ਤੋਂ ਅਗਲੀ ਸੂਚਨਾ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਬੰਗਾਲ ਦੀ ਖਾੜੀ ਵਿੱਚ ਬਣ ਰਹੇ ਚੱਕਰਵਾਤੀ ਤੂਫ਼ਾਨ ਯਾਸ ਦੇ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਭਾਰਤੀ ਜਲ ਸੈਨਾ ਨੇ ਆਪਣੇ ਚਾਰ ਜੰਗੀ ਜਹਾਜ਼ਾਂ ਤੋਂ ਇਲਾਵਾ ਕਈ ਜਹਾਜ਼ਾਂ ਨੂੰ ਵੀ ਤਾਇਨਾਤ ਕੀਤਾ ਹੈ ।
ਇਹ ਵੀ ਦੇਖੋ: ਨੀਟੂ ਸ਼ਟਰਾਂ ਵਾਲਾ ਮੀਡੀਆ ਸਾਹਮਣੇ ਕੁਰਲਾਇਆ, ਕਹਿੰਦਾ ਸਿੱਧੂ ਮੂਸੇਵਾਲੇ ਨੇ ਦਿੱਤੀ ਗੋਲੀ ਮਾਰਨ ਦੀ ਧਮਕੀ!