ਚੱਕਰਵਾਤੀ ਤੂਫ਼ਾਨ ਯਾਸ ਓਡੀਸ਼ਾ ਦੇ ਤੱਟ ਨਾਲ ਟਕਰਾਅ ਗਿਆ ਹੈ। ਇਸ ਸਮੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਤੇਜ਼ ਹਵਾਵਾਂ 130-140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀਆਂ ਹਨ। ਸਮੁੰਦਰ ਤੋਂ 6 ਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।
ਤੂਫਾਨ ਦੇ ਮੱਦੇਨਜ਼ਰ ਕਈ ਰਾਜਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਓਡੀਸ਼ਾ ਦੇ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਧਾਮਰਾ ਅਤੇ ਭਦਰਕ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ਅਤੇ ਸਮੁੰਦਰੀ ਹਵਾਵਾਂ ਕਾਰਨ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ, ਜਦੋਂ ਯਾਸ ਨਾਮ ਦਾ ਇਹ ਤੂਫਾਨ ਦਾ ਸਮੁੰਦਰੀ ਕੰਢੇ ਨਾਲ ਟਕਰਾਏਗਾ ਤਾਂ ਉਸ ਸਮੇਂ 130-140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਲੈਂਡਫਾਲ ਦੀ ਪ੍ਰਕਿਰਿਆ ਸਵੇਰੇ 9 ਵਜੇ ਸ਼ੁਰੂ ਹੋਈ ਹੈ।
ਇਹ ਵੀ ਪੜ੍ਹੋ : IPL 2021 : ਫਿਰ ਵਾਪਿਸ ਸ਼ੁਰੂ ਹੋਵੇਗਾ ਆਈਪੀਐਲ ਦਾ 14 ਵਾਂ ਸੀਜ਼ਨ, ਜਾਣੋ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਮੈਚ
ਓਡੀਸ਼ਾ ਅਤੇ ਬੰਗਾਲ ਦੇ ਤੱਟਵਰਤੀ ਇਲਾਕਿਆਂ ਵਿੱਚ ਬਾਰਿਸ਼ ਜਾਰੀ ਹੈ। ਕੁੱਝ ਘੰਟਿਆਂ ਵਿੱਚ ਇਹ ਤੂਫਾਨ ਓਡੀਸ਼ਾ ਦੇ ਤੱਟ ਉੱਤੇ ਆ ਜਾਵੇਗਾ। ਯਾਸ ਚੱਕਰਵਾਤ ਦੇ ਤੂਫਾਨ ਕਾਰਨ ਖਰਾਬ ਹੋਏ ਮੌਸਮ ਦੇ ਕਾਰਨ, ਅੱਜ (ਬੁੱਧਵਾਰ) ਸਵੇਰੇ 8:30 ਵਜੇ ਤੋਂ ਸ਼ਾਮ 7 ਵਜੇ ਤੱਕ ਕੋਲਕਾਤਾ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਉਡਾਣਾਂ ਨੂੰ ਸ਼ਾਮ 7: 45 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਭਵਿੱਖਬਾਣੀ ਦੇ ਅਨੁਸਾਰ, ਓਡੀਸ਼ਾਵਿੱਚ ਭਦਰਕ ਅਤੇ ਬਾਲਾਸੋਰ ਵਿੱਚ ਸਭ ਤੋਂ ਜਿਆਦਾ ਤਬਾਹੀ ਹੋਣ ਦੀ ਸੰਭਾਵਨਾ ਹੈ। ਆਈਐਮਡੀ ਵੱਲੋਂ ਦੱਸਿਆ ਗਿਆ ਹੈ ਕਿ ਚੱਕਰਵਾਤੀ ਤੂਫਾਨ ਅੱਜ (26 ਮਈ) ਦੁਪਹਿਰ ਤੱਕ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਪਾਰਾਦੀਪ ਅਤੇ ਸਾਗਰ ਟਾਪੂਆਂ ਦੇ ਤੱਟ ਦੇ ਨੇੜੇ ਧਾਮਰਾ ਤੋਂ ਇੱਕ ਗੰਭੀਰ ਚੱਕਰਵਾਤ ਦੇ ਰੂਪ ਵਿੱਚ ਲੰਘੇਗਾ।
ਇਹ ਵੀ ਦੇਖੋ : Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE