Cyclonic storm to hit Gujarat coast: ਕੋਰੋਨਾ ਮਹਾਂਮਾਰੀ ਦੇ ਵਿਚਾਲੇ ਹੁਣ ਅਰਬ ਸਾਗਰ ਵਿੱਚ ਉੱਠ ਰਹੇ ਚੱਕਰਵਾਤ ‘ਤੌਕਤੇ’ ਨਾਲ ਨਜਿੱਠਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ । ਤੂਫਾਨ ‘ਤੌਕਤੇ’ ਨੂੰ ਲੈ ਕੇ ਮਹਾਰਾਸ਼ਟਰ-ਗੁਜਰਾਤ ਤੋਂ ਲੈ ਕੇ ਕਰਨਾਟਕ-ਤਾਮਿਲਨਾਡੂ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।
ਭਾਰਤ ਮੌਸਮ ਵਿਭਾਗ ਅਤੇ ਇਨ੍ਹਾਂ ਸਮੁੰਦਰੀ ਤੱਟਵਰਤੀ ਰਾਜਾਂ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਦੱਖਣੀ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਵਿੱਚ ਵੀਰਵਾਰ ਨੂੰ ਪ੍ਰੈਸ਼ਰ ਜ਼ੋਨ ਬਣ ਗਿਆ ਹੈ ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੀ ਵਿਨਾਸ਼ਕਾਰੀ ਟੀਕਾ ਰਣਨੀਤੀ ਤੀਜੀ ਲਹਿਰ ਨੂੰ ਬਣਾਏਗੀ ਯਕੀਨੀ : ਰਾਹੁਲ ਗਾਂਧੀ
ਆਈਐਮਡੀ ਨੇ ਆਪਣੀ ਚੇਤਾਵਨੀ ਰਿਪੋਰਟ ਵਿੱਚ ਕਿਹਾ ਹੈ ਕਿ ਇਹ ਸ਼ਨੀਵਾਰ ਸਵੇਰ ਤੱਕ ਇਸੇ ਖੇਤਰ ਵਿੱਚ ਇੱਕ ਡੂੰਘੇ ਦਬਾਅ ਵਾਲੇ ਖੇਤਰ ਵਿੱਚ ਤਬਦੀਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਅਗਲੇ 24 ਘੰਟਿਆਂ ਵਿੱਚ ਇਹ ਚੱਕਰਵਾਤੀ ਤੂਫਾਨ ਦਾ ਰੂਪ ਧਾਰਨ ਕਰ ਲਵੇਗਾ।
ਪੱਛਮੀ ਰੇਲਵੇ ਨੇ ਗੁਜਰਾਤ ਦੇ ਤੱਟੀ ਇਲਾਕਿਆਂ ਵਿੱਚ 17 ਅਤੇ 18 ਮਈ ਨੂੰ ਆਉਣ0ਜਾਣ ਵਾਲੀਆਂ 56 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸਦੇ ਉੱਤਰ-ਪੱਛਮ ਗੁਜਰਾਤ ਅਤੇ ਪਾਕਿਸਤਾਨੀ ਕਿਨਾਰੇ ਵੱਲ ਵਧਣ ਦੀ ਸੰਭਾਵਨਾ ਹੈ । ਆਈਐਮਡੀ ਨੇ ਦੱਸਿਆ ਕਿ ਇਹ 18 ਮਈ ਦੀ ਸ਼ਾਮ ਤੱਕ ਇਹ ਗੁਜਰਾਤ ਦੇ ਤੱਟ ਦੇ ਨੇੜੇ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ: ਯੋਗੀ ਆਦਿਤਿਆਨਾਥ ਦੇ ਮਾਲੇਰਕੋਟਲਾ ਵਾਲੇ ਟਵੀਟ ‘ਤੇ ਭੜਕੇ ਕੈਪਟਨ, ਪੰਜਾਬ ਨੂੰ ਛੱਡ ਆਪਣੇ ਸੂਬੇ ਵੱਲ ਧਿਆਨ ਦੇਣ ਦੀ ਦਿੱਤੀ ਸਲਾਹ
ਉੱਥੇ ਹੀ ਦੂਜੇ ਪਾਸੇ ਕੇਰਲਾ ਦੇ ਕੋਚੀ ਸ਼ਹਿਰ ਸਮੇਤ ਕਈ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਅਤੇ ਪਾਣੀ ਭਰ ਗਿਆ । ਸਮੁੰਦਰ ਵਿੱਚ ਵੀ ਉੱਚੀਆਂ ਲਹਿਰਾਂ ਵੀ ਉੱਠੀਆਂ ਅਤੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਸੀ। ਭਾਰੀ ਬਾਰਿਸ਼ ਕਾਰਨ ਆਮ ਜ਼ਿੰਦਗੀ ਰੁੱਕ ਗਈ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ।
ਦੱਸ ਦੇਈਏ ਕਿ NDRF ਨੇ ਅਰਬ ਸਾਗਰ ਵਿੱਚ ਬਣ ਰਹੇ ਚੱਕਰਵਾਤ ਤੌਕਤੇ ਨਾਲ ਨਜਿੱਠਣ ਲਈ 53 ਟੀਮਾਂ ਤਿਆਰ ਕੀਤੀਆਂ ਹਨ । ਐਨਡੀਆਰਐਫ ਦੇ ਡਾਇਰੈਕਟਰ ਜਨਰਲ ਐਸ ਐਨ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਕੇਰਲਾ, ਕਰਨਾਟਕ, ਤਾਮਿਲਨਾਡੂ, ਗੁਜਰਾਤ ਅਤੇ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਵਿੱਚ ਤੈਨਾਤ ਕੀਤਾ ਗਿਆ ਹੈ ।
ਇਹ ਵੀ ਦੇਖੋ: BIG NEWS: ਜਗਰਾਓਂ ‘ਚ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਚਲਾਈਆਂ ਗੋਲੀਆਂ, ਦੋ ਦੀ ਮੌਤ