dalit family shivpuri mp alleges that minister: ਮੱਧ-ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ‘ਚ ਇੱਕ ਦਲਿਤ ਪਰਿਵਾਰ ਐੱਸਪੀ ਦਫਤਰ ਦੇ ਸਾਹਮਣੇ ਧਰਨੇ ‘ਤੇ ਬੈਠਾ ਹੈ।ਪਰਿਵਾਰ ਦੋਸ਼ ਲਗਾ ਰਿਹਾ ਹੈ ਕਿ ਹਾਲ ਹੀ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਬੀਜੇਪੀ ਨੂੰ ਵੋਟ ਨਹੀਂ ਦੇਣ ਕਾਰਨ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਪੋਹਲੀ ‘ਚ ਝਲਵਾਸਾ ਪਿੰਡ ਦੇ ਦਲਿਤ ਪਰਿਵਾਰ ਦਾ ਦੋਸ਼ ਹੈ ਕਿ ਸੂਬਾ ਮੰਤਰੀ ਸੁਰੇਸ਼ ਧਾਕੜ ਦੇ ਕਹਿਣ ‘ਤੇ ਉਨ੍ਹਾਂ ‘ਤੇ ਜ਼ਿਆਦਤੀ ਹੋ ਰਹੀ ਹੈ ਕਿਉਂਕਿ ਜ਼ਿਮਨੀਚੋਣਾਂ
‘ਚ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਵੋਟ ਨਹੀਂ ਦਿੱਤਾ ਸੀ।ਪਰਿਵਾਰ ਦਾ ਦੋਸ਼ ਹੈ ਕਿ ਪਿੰਡ ‘ਚ ਹੀ ਰਹਿਣ ਵਾਲੇ ਦਬੰਗ ਧਾਕੜ ਸਮਾਜ ਦੇ ਕੁਝ ਲੋਕਾਂ ਨੇ ਉਨ੍ਹਾਂ ਦੇ ਵਿਰੁੱਧ ਝੂਠੀ ਐੱਫਆਈਆਰ ਦਰਜ ਕਰਵਾ ਦਿੱਤੀ।ਜਿਸਦੇ ਚਲਦਿਆਂ ਉਹ ਪਿੰਡ ‘ਚ ਨਹੀਂ ਰਹਿ ਪਾ ਰਹੇ।3 ਨਵੰਬਰ ਨੂੰ ਪ੍ਰਦੇਸ਼ ‘ਚ 28 ਸੀਟਾਂ ‘ਤੇ ਉਪਚੋਣਾਂ ਲਈ ਵੋਟਾਂ ਪਈਆਂ ਸਨ।ਜਿਸ ‘ਚ ਸ਼ਿਵਪੁਰੀ ਜ਼ਿਲੇ ਦੀ ਪੋਹਰੀ ਸੀਟ ਵੀ ਸ਼ਾਮਲ ਸੀ।
ਵੇਖੋ ਕਿਵੇਂ ਡੰਡ ਬੈਠਕਾਂ ਮਾਰਕੇ 74 ਸਾਲ ਦਾ ਹਰਿਆਣਵੀ ਤਾਊ ਕਰ ਰਿਹਾ Modi ਤੇ Khattar ਨੂੰ ਚੈਂਲੇਂਜ…!