ਭਾਰਤੀ ਮੂਲ ਦੇ ਸਾਬਕਾ ਸਾਂਸਦ ਡੇਵ ਸ਼ਰਮਾ ਇਕ ਵਾਰ ਫਿਰ ਰਾਜਨੀਤੀ ਵਿਚ ਵਾਪਸੀ ਕਰਨਗੇ। ਨਿਊ ਸਾਊਥ ਵੇਲਸ ਲਿਬਰਲ ਸੈਨੇਟ ਦੀ ਦੌੜ ਵਿਚ ਆਪਣੀ ਜਿੱਤ ਦੇ ਬਾਅਦ ਉਹ ਫਿਰ ਤੋਂ ਰਾਜਨੀਤੀ ਵਿਚ ਵਾਪਸੀ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਸਾਬਕਾ ਵਿਦੇਸ਼ ਮੰਤਰੀ ਮੈਰਿਸ ਪੇਨ ਸੈਨੇਟ ਤੋਂ ਸੰਨਿਆਸ ਲੈ ਰਹੇ ਹਨ ਜਿਨ੍ਹਾਂ ਦੀ ਜਗ੍ਹਾ ਭਾਰਤੀ ਮੂਲ ਦੇ ਸਾਬਕਾ ਸਾਂਸਦ ਡੇਵ ਸ਼ਰਮਾ ਲੈਣਗੇ। ਉਨ੍ਹਾਂ ਨੇ ਨਿਊ ਸਾਊਥ ਵੇਲਸ ਦੇ ਸਾਬਕਾ ਮੰਤਰੀ ਐਂਡ੍ਰਿਊ ਕਾਂਸਟੈਂਸ ਨੂੰ ਮਾਤ ਦਿੱਤੀ। ਰਿਪੋਰਟ ਮੁਤਾਬਕ ਨਿਊ ਸਾਊਥ ਵੇਲਸ ਲਿਬਰਲ ਪਾਰਟ ਦੇ ਮੈਂਬਰਾਂ ਵੱਲੋਂ ਐਤਵਾਰ ਨੂੰ ਹੋਏ ਮਤਦਾਨ ਵਿਚ ਡੇਵ ਸ਼ਰਮਾ ਨੇ ਆਪਣੇ ਵਿਰੋਧੀ ਨੂੰ ਹਰਾ ਦਿੱਤਾ।
ਡੇਵ ਸ਼ਰਮਾ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਸਰਕਾਰ ਦੀਆਂ ਗਲਤ ਨੀਤੀਆਂ, ਫੈਸਲਿਆਂ, ਕਦਮਾਂ ਖਿਲਾਫ ਆਵਾਜ਼ ਬੁਲੰਦ ਕਰ ਸਕਾਂ। ਨਾਲ ਹੀ ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਸ ਵਿਚ ਕਈ ਪਰਿਵਾਰ ਦੇ ਖਰਚੇ ਦੇ ਸੰਕਟ ਨਾਲ ਸਿੱਝਣ ਲਈ ਸੰਘਰਸ਼ ਕਰ ਰਹੇ ਹਨ। ਡੇਵ ਸ਼ਰਮਾ ਨੇ ਕਿਹਾ ਕਿ ਸੈਨੇਟ ਵਿਚ ਸੇਵਾ ਕਰਨ ਦਾ ਮੌਕਾ ਮੈਨੂੰ ਗਲੋਬਲ ਉਥਲ-ਪੁਥਲ ਦੇ ਸਮੇਂ ਵਿਚ ਅਪਣੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਲਈ ਲੜਨ ਦਾ ਮੌਕਾ ਦੇਵੇਗਾ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਡਟਨ ਨੇ ਉਨ੍ਹਾਂ ਨੂੰ ਸੈਨੇਟ ‘ਚ ਸ਼ਾਮਲ ਹੋਣ ‘ਤੇ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਡੇਵ ਸ਼ਰਮਾ ਦੀ ਸੈਨੇਟ ਵਿਚ ਐਂਟਰੀ ਇਕ ਮਹੱਤਵਪੂਰਨ ਸਮੇਂ ‘ਤੇ ਹੋਵੇਗੀ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਟਿੱਪਣੀ ਮਾਮਲੇ ‘ਚ ਰਾਹੁਲ ਗਾਂਧੀ ਤਲਬ, 16 ਦਸੰਬਰ ਨੂੰ ਹੋਵੇਗੀ ਸੁਣਵਾਈ
ਜ਼ਿਕਰਯੋਗ ਹੈ ਕਿ ਡੇਵ ਸ਼ਰਮਾ ਨੇ ਕੈਂਬ੍ਰਿਜ ਯੂਨੀਵਰਸਿਟੀ ਵਿਚ ਅਧਿਐਨ ਕੀਤਾ ਜਿਥੇ ਉਨ੍ਹਾਂ ਨੇ ਕਾਨੂੰਨ ਵਿਚ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਕੋਲ ਕੈਂਬ੍ਰਿਜ ਤੋਂ ਮਾਸਟਰ ਆਫ ਆਰਟਸ ਤੇ ਡੀਕਿਨ ਯੂਨੀਵਰਸਿਟੀ ਤੋਂ ਮਾਸਟਰ ਆਫ ਆਰਟਸ ਦੀ ਡਿਗਰੀ ਵੀ ਹੈ।
ਵੀਡੀਓ ਲਈ ਕਲਿੱਕ ਕਰੋ : –