ਦੇਸ਼ ਦੀ ਆਜ਼ਾਦੀ ‘ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ‘ਤੇ ਬਵਾਲ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕੰਗਨਾ ਨੂੰ ਦਿੱਤੇ ਗਏ ਪਦਮ ਸ਼੍ਰੀ ਐਵਾਰਡ ਨੂੰ ਵਾਪਸ ਲੈਣ ਦੀ ਬੇਨਤੀ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੂੰ ਇੱਕ ਚਿੱਠੀ ਲਿਖੀ ਹੈ।
ਉਨ੍ਹਾਂ ਕਿਹਾ ਕਿ ਕੰਗਨਾ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ, ਇਸ ਲਈ ਉਨ੍ਹਾਂ ਤੋਂ ਪਦਮ ਸ਼੍ਰੀ ਵਾਪਸ ਲਿਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਕੰਗਨਾ ‘ਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਵਿੱਚ FIR ਵੀ ਦਰਜ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਹਿਰਾਸਤ ‘ਚ ਭੁੱਖ ਹੜਤਾਲ ‘ਤੇ ਬੈਠੇ ਸੁਖਪਾਲ ਖਹਿਰਾ, ਚੰਡੀਗੜ੍ਹ ਪੁਲਿਸ ‘ਤੇ ਲਾਏ ਵੱਡੇ ਇਲਜ਼ਾਮ
ਸਵਾਤੀ ਮਾਲੀਵਾਲ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਦੀ ਇੱਕ ਕਾਪੀ ਟਵਿੱਟਰ ‘ਤੇ ਵੀ ਸਾਂਝੀ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਕੰਗਨਾ ਰਣੌਤ ਅਜਿਹੀ ਮਹਿਲਾ ਹੈ, ਜਿਸਨੂੰ ਗਾਂਧੀ, ਭਗਤ ਸਿੰਘ ਦੀ ਸ਼ਹਾਦਤ ਮਜ਼ਾਕ ਲਗਦੀ ਹੈ ਤੇ ਲੱਖਾਂ ਲੋਕਾਂ ਦਾ ਤਿਆਗ, ਤਪੱਸਿਆ ਤੋਂ ਹਾਸਿਲ ਆਜ਼ਾਦੀ ਭੀਖ ਲੱਗਦੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਕੰਗਨਾ ਨੂੰ ਐਵਾਰਡ ਦੀ ਨਹੀਂ ਇਲਾਜ ਦੀ ਲੋੜ ਹੈ।
ਮਾਲੀਵਾਲ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਨੂੰ ਅਪਣੇ ਧਿਆਨ ਵਿਚ ਲੈਣ ਅਤੇ ਰਣੌਤ ਨੂੰ ਪ੍ਰਦਾਨ ਕੀਤਾ ਗਿਆ ਪਦਮ ਸ਼੍ਰੀ ਐਵਾਰਡ ਵਾਪਸ ਲਿਆ ਜਾਵੇ। ਕਮਿਸ਼ਨ ਪ੍ਰਧਾਨ ਨੇ ਚਿੱਠੀ ਵਿਚ ਲਿਖਿਆ ਕਿ ਰਣੌਤ ਵਿਰੁਧ ਰਾਜ ਧਰੋਹ ਦਾ ਮਾਮਲਾ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: CM ਚੰਨੀ ਦਾ ਐਲਾਨ, ਪੰਜਾਬ ‘ਚ ਨਿੱਜੀ ਤੇ ਸਰਕਾਰੀ ਖੇਤਰਾਂ ‘ਚ ਪੰਜਾਬੀਆਂ ਨੂੰ ਹੀ ਮਿਲੇਗੀ ਨੌਕਰੀ
ਜ਼ਿਕਰਯੋਗ ਹੈ ਕਿ ਕੰਗਨਾ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਗਈ ਸੀ। ਕੰਗਨਾ ਨੇ ਪਦਮ ਸ਼੍ਰੀ ਮਿਲਣ ਤੋਂ ਬਾਅਦ ਇਹ ਕਹਿ ਕੇ ਨਵਾਂ ਵਿਵਾਦ ਪੈਦਾ ਕਰ ਦਿੱਤਾ ਸੀ ਕਿ ਭਾਰਤ ਨੂੰ 1947 ਵਿੱਚ ਤਾਂ ਭੀਖ ਮਿਲੀ ਸੀ ਜਦਕਿ ਅਸਲੀ ਆਜ਼ਾਦੀ ਤਾਂ 2014 ਵਿੱਚ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: