Death by drowning his daughter and wife: ਫੇਸਬੁੱਕ ‘ਤੇ ਆਪਣੇ ਤੋਂ ਦੁੱਗਣੀ ਉਮਰ ਦੀ ਔਰਤ ਨਾਲ ਦੋਸਤੀ ਅਤੇ ਫਿਰ ਜਲਦਬਾਜ਼ੀ ‘ਚ ਵਿਆਹ ਫਿਰ ਪਹਿਲੀ ਪਤਨੀ ਤੋਂ ਤਲਾਕ ਨਾ ਮਿਲਣ ‘ਤੇ ਹੱਤਿਆ ਕਰਨਾ ਇਹ ਕੋਈ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।ਅਜਿਹਾ ਹੀ ਕੁਰੂਕਸ਼ੇਤਰ ‘ਚ ਇਹ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਪੁਲਿਸ ਹੱਥੇ ਚੜੇ ਨਿਗਦੂ ਕਰਨਾਲ ਨਿਵਾਸੀ ਰਾਜ ਵਰਮਾ ਵਲੋਂ ਕੀਤਾ ਇਹ ਸ਼ਰਮਨਾਕ ਕਾਰਾ ਹੈ।
ਜਿਸ ਨੇ ਫੇਸਬੁੱਕ ‘ਤੇ ਆਪਣੇ ਤੋਂ ਦੁੱਗਣੀ ਉਮਰ ਦੀ ਮਾਲਦਾਰ ਵਿਧਵਾ ਸ਼ੈਲੀ ਨਾ ਦੀ ਔਰਤ ਨਾਲ ਵਿਆਹ ਕੀਤਾ ਜਿਸਦੀ ਇੱਕ 17 ਸਾਲਾਂ ਦੀ ਬੇਟੀ ਤਾਨੀਆ ਵੀ ਹੈ।ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਦੇ ਪੈਸਿਆਂ ਨਾਲ ਵਿਦੇਸ਼ ਚਲਾ ਗਿਆ ਪਰ ਕੋਰੋਨਾ ਦੇ ਕਾਰਨ ਦੁਬਾਰਾ ਨਹੀਂ ਜਾ ਸਕਿਆ ਹੁਣ ਉਹ ਸ਼ੈਲੀ ਤੋਂ ਛੁਟਕਾਰਾ ਚਾਹੁੰਦਾ ਸੀ ਤਾਂ ਕਿ ਵਿਦੇਸ਼ ‘ਚ ਰਹਿ ਰਹੀ ਗਰਲਫ੍ਰੈਂਡ ਦੇ ਨਾਲ ਰਹਿ ਸਕੇ।
ਇਹ ਵੀ ਪੜੋ:ਭਾਰਤ ਨੂੰ 8 ਕਰੋੜ ਵੈਕਸੀਨ ਦੇਵੇਗਾ ਅਮਰੀਕਾ, ਸਰਕਾਰ ਨੇ ਕਿਹਾ- ਅਸੀਂ ਸੰਪਰਕ ‘ਚ ਪਰ…
ਇਸ ਲਈ ਉਸਨੇ ਰਾਹ ‘ਚੋਂ ਹਟਾਉਣ ਲਈ ਪਤੀ ਨੇ ਪਤਨੀ ਅਤੇ ਬੇਟੀ ਨੂੰ ਨਹਿਰ ‘ਚ ਡੁਬੋ ਕੇ ਮਾਰ ਦਿੱਤਾ ਪਰ ਸਾਲੀ ਦੀ ਸ਼ਿਕਾਇਤ ਅਤੇ ਪੁਲਿਸ ਕਾਰਵਾਈ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਦਿੱਤਾ।ਕੁਰਕੂਸ਼ੇਤਰ ਦੇ ਆਦਰਸ਼ ਥਾਣਾ ਮੁਖੀ ਨੇ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਮੋਨਿਕਾ ਜੋ ਕਿ ਰਾਜ ਵਰਮਾ ਦੀ ਸਾਲੀ ਲੱਗਦੀ ਹੈ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਜੀਜਾ ਨੇ ਜੋ ਉਸਦੀ ਭੈਣ ਸ਼ੈਲੀ ਅਤੇ ਭਾਣਜੀ ਤਾਨਿਆ ਨੂੰ ਨਹਿਰ ‘ਚ ਬਾਈਕ ਦਾ ਸੰਤੁਲਨ ਵਿਘੜਨ ਦੀ ਕਹਾਣੀ ਬਣਾ ਕੇ ਦੱਸੀ ਹੈ।
ਉਹ ਸਰਾਸਰ ਝੂਠ ਹੈ ਕਿਉਂਕਿ ਉਸਦਾ ਜੀਜਾ ਉਸਦੀ ਭੈਣ ਤੋਂ ਤਲਾਕ ਚਾਹੁੰਦਾ ਸੀ ਅਤੇ ਵਿਦੇਸ਼ ਜਾਣਾ ਚਾਹੁੰਦਾ ਸੀ।ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਿਕਾਇਤਕਰਤਾ ਦੀ ਗੱਲ ਸਹੀ ਨਿਕਲੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬਾਈਕ ਪਾਣੀ ‘ਚ ਨਹੀਂ ਡਿੱਗੀ ਸੀ।ਜਿਸ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਰਾਜ ਵਰਮਾ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਆਂਡੇ, ਦੇਸੀ ਘਿਓ, ਚੋਰੀ ਅਤੇ ਸਬਜੀ ਨੂੰ ਲੱਤ ਮਾਰਨ ਦੇ ਵੀਡੀਓ ਵੇਖਣ ਵਾਲੇ ਇਹਨਾਂ ਪੁਲਿਸ ਨੂੰ ਵੀ ਦੇਖ ਲੈਣ