ਪਹਿਲਗਾਮ ਅੱਤਵਾਦੀ ਹਮਲੇ ‘ਚ ਇੰਡੀਅਨ ਨੇਵੀ ਦੇ ਇਕ ਅਧਿਕਾਰੀ ਦੀ ਮੌਤ ਹੋ ਗਈ। ਨੇਵੀ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ (26) ਕੋਚੀ ਵਿੱਚ ਤਾਇਨਾਤ ਸੀ। ਉਸ ਦਾ 16 ਅਪ੍ਰੈਲ ਨੂੰ ਗੁਰੂਗ੍ਰਾਮ ਦੀ ਹਿਮਾਂਸ਼ੀ ਨਾਲ ਮਸੂਰੀ ਵਿਚ ਵਿਆਹ ਹੋਇਆ ਸੀ। 19 ਅਪ੍ਰੈਲ ਨੂੰ ਵਿਆਹ ਦਾ ਰਿਸੈਪਸ਼ਨ ਪ੍ਰੋਗਰਾਮ ਸੀ। ਦੋ ਦਿਨ ਪਹਿਲਾਂ ਹੀ ਆਪਣੇ ਹਨੀਮੂਨ ਲਈ ਜੰਮੂ-ਕਸ਼ਣੀਰ ਆਏ ਸਨ।
ਲੈਫਟੀਨੈਂਟ ਵਿਨੈ ਨਰਵਾਲ ਹਰਿਆਣਾ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਸੁਰੱਖਿਅਤ ਹੈ। ਇਹ ਜੋੜਾ ਸੋਮਵਾਰ ਨੂੰ ਸ਼੍ਰੀਨਗਰ ਪਹੁੰਚਿਆ ਸੀ ਅਤੇ ਫਿਰ ਪਹਿਲਗਾਮ ਘੁੰਮਣ ਗਏ ਸਨ। ਘਟਨਾ ਤੋਂ ਬਾਅਦ ਪਤੀ ਦੀ ਲਾਸ਼ ਨਾਲ ਪਤਨੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਵਿਨੈ ਨਰਵਾਲ ਕਰਨਾਲ ਦੇ ਸੈਕਟਰ 7 ਦਾ ਰਹਿਣ ਵਾਲਾ ਸੀ। ਉਹ 3 ਸਾਲ ਪਹਿਲਾਂ ਜਲ ਸੈਨਾ ਵਿਚ ਭਰਤੀ ਹੋਇਆ ਸੀ। ਵਿਨੈ ਸੋਮਵਾਰ ਨੂੰ ਸ਼੍ਰੀਨਗਰ ਗਿਆ ਸੀ। ਅੱਤਵਾਦੀ ਹਮਲੇ ਦੀ ਜਾਣਕਾਰੀ ਹਿਮਾਂਸ਼ੀ ਨੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਦਿੱਤੀ ਤਾਂ ਸਾਰੇ ਹੈਰਾਨ ਰਹਿ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਦੇ ਕੁਝ ਮੈਂਬਰ ਸ੍ਰੀਨਗਰ ਲਈ ਰਵਾਨਾ ਹੋ ਗਏ ਹਨ। ਵਿਨੈ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।
‘ਅਸੀਂ ਤਾਂ ਭੇਲਪੁਰੀ ਖਾ ਰਹੇ ਸੀ…’
ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪਤਨੀ ਨੇ ਕੰਬਦੀ ਆਵਾਜ਼ ‘ਚ ਕਿਹਾ, ‘ਅਸੀਂ ਤਾਂ ਭੇਲਪੁਰੀ ਖਾ ਰਹੇ ਸੀ… ਤੇ ਫਿਰ ਉਸ ਨੇ ਮੇਰੇ ਪਤੀ ਨੂੰ ਗੋਲੀ ਮਾਰ ਦਿੱਤੀ।’ ਔਰਤ ਨੇ ਕਿਹਾ, ‘ਬੰਦੂਕਧਾਰੀ ਨੇ ਕਿਹਾ ਕਿ ਮੇਰਾ ਪਤੀ ਮੁਸਲਮਾਨ ਨਹੀਂ ਹੈ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ।’
ਇਹ ਵੀ ਪੜ੍ਹੋ : ਪਹਿਲਗਾਮ ਹਮਲਾ, ਭਾਰਤ ਨਾਲ ਡੱਟ ਕੇ ਖੜ੍ਹਿਆ ਅਮਰੀਕਾ, ਟਰੰਪ ਨੇ ਵੱਖਵਾਦੀਆਂ ਨੂੰ ਦਿੱਤੀ ਚਿਤਾਵਨੀ!
ਦੱਸ ਦੇਈਏ ਕਿ ਇਹ ਹਮਲਾ ਪਹਿਲਗਾਮ ਦੀ ਬੈਸਰਨ ਘਾਟੀ ‘ਚ ਹੋਇਆ, ਜਿਸ ਇਲਾਕੇ ‘ਚ ਅਕਸਰ ਸੈਲਾਨੀ ਆਉਂਦੇ ਹਨ। ਇਸ ਖੇਤਰ ਵਿੱਚ ਸਿਰਫ਼ ਪੈਦਲ ਜਾਂ ਘੋੜੇ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਲਸ਼ਕਰ-ਏ-ਤੋਇਬਾ ਦੀ ਇੱਕ ਸ਼ਾਖਾ ਰੇਜ਼ਿਸਟੈਂਸ ਫਰੰਟ (TRF) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:
























