deepender singh hooda support farmers protest: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ 2 ਮਹੀਨਿਆਂ ਤੋਂ ਜਿਆਦਾ ਸਮੇਂ ਤੋਂ ਕਿਸਾਨ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਹਨ।ਇਸ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੋਏ ਕਾਂਗਰਸ ਸਾਂਸਦ ਦੀਪੇਂਦਰ ਹੁੱਡਾ ਨੇ ਜਿੰਨੇ ਕਿਸਾਨਾਂ ਦੀ ਅੰਦੋਲਨ ਦੌਰਾਨ ਮੌਤ ਹੋਈ ਹੈ, ਉਸਦਾ ਅੰਕੜਾ ਰਾਜਸਭਾ ਦੇ ਸਾਹਮਣੇ ਰੱਖਿਆ।ਦੀਪੇਂਦਰ ਹੁੱਡਾ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਨਾਰਾਜ਼ ਹਨ।ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਖੁਦ ਆਪਣੇ ਗ੍ਰਹਿ ਖੇਤਰ ‘ਚ ਹੀ ਸਭਾ ਨਹੀਂ ਕਰ ਸਕੇ। ਜੋ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ, ਉਹ ਰਾਮਲੀਲਾ ਮੈਦਾਨ ‘ਚ ਅੰਦੋਲਨ ਕਰਨ ਲਈ ਆ ਰਹੇ ਸੀ ਪਰ ਜਦੋਂ ਇਨ੍ਹਾਂ ਨਹੀਂ ਆਉਣ ਦਿੱਤਾ ਗਿਆ ਤਾਂ ਇਨ੍ਹਾਂ ਨੂੰ ਜਿਥੇ ਰੋਕਿਆ ਗਿਆ, ਉਹ ਉਥੇ ਹੀ ਬੈਠ ਗਏ।ਹੁੱਡਾ ਨੇ ਕਿਹਾ ਕਿ ਗੱਲਬਾਤ ਹੁੰਦੀ ਰਹੀ ਪਰ ਕੋਈ ਨਤੀਜਾ ਨਹੀਂ ਨਿਕਲਿਆ।11ਵੇਂ ਦੌਰ ਦੀ ਗੱਲਬਾਤ ਦੌਰਾਨ ਕਿਸਾਨ 5 ਘੰਟੇ ਬੈਠੇ ਰਹੇ ਪਰ ਕੁਝ ਨਹੀਂ ਦੱਸਿਆ।ਬਾਅਦ ‘ਚ ਦੱਸਿਆ ਗਿਆ ਕਿ ਸਰਕਾਰ ਵਲੋਂ ਗੱਲਬਾਤ ਖਤਮ ਹੋ ਗਈ ਹੈ।
ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ‘ਤੇ ਜੋ ਹੋਇਆ ਉਹ ਸਹਿਣਸ਼ੀਲ ਨਹੀਂ ਹੈ।ਜੋ ਵੀ ਲੋਕ ਦੋਸ਼ੀ ਹਨ ਉਨ੍ਹਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ।ਹੁੱਡਾ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਝੂਠੇ ਮੁਕੱਦਮੇ ਬਣਾਏ ਗਏ, ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਗਿਆ।ਅੰਦੋਲਨਕਾਰੀ ਕਿਸਾਨਾਂ ਨੂੰ ਅੱਤਵਾਦੀ ਅਤੇ ਦੇਸ਼ਧ੍ਰੋਹੀ ਦੱਸਿਆ ਗਿਆ।ਕਿਸਾਨਾਂ ਦੇ ਲਈ ਕਿਹਾ ਗਿਆ ਕਿ ਇਹ ਗੱਦਾਰ ਹਨ।ਚੀਨ ਅਤੇ ਪਾਕਿਸਤਾਨ ਤੋਂ ਉਨ੍ਹਾਂ ਨੂੰ ਪੈਸਾ ਆ ਰਿਹਾ ਹੇੈ।ਉਨ੍ਹਾਂ ਕਿਹਾ ਕਿ ਤਿੰਨ-ਚਾਰ ਦਿਨ ਪਹਿਲਾਂ ਇੱਕ ਉਮੀਦ ਜਾਗੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮੈਂ ਇੱਕ ਟੈਲੀਫੋਨ ਕਾਲ ਦੀ ਦੂਰੀ ‘ਤੇ ਹਾਂ।ਉਸਤੋਂ ਬਾਅਦ 3-4ਦਿਨਾਂ ‘ਚ ਕੀ ਹੋਇਆ?ਪ੍ਰਧਾਨ ਮੰਤਰੀ ਨੇ ਉਸ ਬਿਆਨ ਤੋਂ ਬਾਅਦ ਉਲਟਾ ਇਹ ਹੋਇਆ ਕਿ ਉਹ ਦਿੱਲੀ ‘ਚ ਨਾਕੇਬੰਦੀ, ਬੈਰੀਕੇਡਿੰਗ ਲਗਵਾ ਦਿੱਤੀ ਗਈ।ਪਾਣੀ, ਬਿਜਲੀ ਕੱਟ ਦਿੱਤੀ ਗਈ।ਹੁੱਡਾ ਨੇ ਕਿਹਾ ਕਿ ਕਿਸਾਨ ਆਪਣੀ ਪ੍ਰਜਾ ਦੀ ਗੱਲ ਮੰਨਣ ਨਾਲ ਕੋਈ ਸ਼ਾਸਕ ਹੈ ਜਾਂ ਸਰਕਾਰ ਛੋਟੀ ਨਹੀਂ ਹੁੰਦੀ।ਸਰਕਾਰ ਨੂੰ ਵੱਡਾ ਦਿਲ ਦਿਖਾਉਂਦੇ ਹੋਏ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ।ਸਰਕਾਰ ਆਤਮਨਿਰਭਰ ਬਣਾਉਣ ਦੀ ਗੱਲ ਕਰਦੀ ਹੈ ਤਾਂ ਸਾਡੇ ਦੇਸ਼ ਨੂੰ ਆਤਮਨਿਰਭਰ ਕਿਸਾਨਾਂ ਨੇ ਹੀ ਬਣਾਇਆ ਹੈ।
ਮਨਜੀਤ ਰਾਏ ਤੇ ਡੱਲੇਵਾਲ ਦਾ ਵੱਡਾ ਐਲਾਨ, ਸਰਕਾਰ ਪਹਿਲਾਂ ਸਾਡੇ ਨੌਜਵਾਨ ਰਿਹਾਅ ਕਰੇ, ਫਿਰ ਕਰਾਂਗੇ ਕੋਈ ਗੱਲਬਾਤ