defence minister attack on mamata banerjee: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਜਿੱਤ ਦਾ ਦਾਅਵਾ ਕਰਨ ਵਾਲੇ ਬੀਜੇਪੀ ਦੇ ਨੇਤਾਵਾਂ ਵਲੋਂ ਸੂਬੇ ‘ਚ ਧੂੰਆਂਧਾਰ ਪ੍ਰਚਾਰ ਕਰ ਕੇ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ।ਇਸ ਦੇ ਨਾਲ ਹੀ, ਸੂਬੇ ‘ਚ ਸੱਤਾਧਾਰੀ ਟੀਐੱਮਸੀ ਸਰਕਾਰ ‘ਤੇ ਵੀ ਜੋਰਦਾਰ ਹਮਲਿਆ ਬੋਲਿਆ ਜਾ ਰਿਹਾ ਹੈ।ਬੰਗਾਲ ਦੌਰੇ ‘ਤੇ ਰੱਖਿਆ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਮਮਤਾ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ।ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ‘ਚ ਨਾ ਖੇਲਾ ਹੋਵੇ ਨਾ ਤਮਾਸ਼ਾ ਹੋਬੇ, ਹੁਣ ਬੰਗਾਲ ‘ਚ ਸਿਰਫ ਵਿਕਾਸ ਹੋਵੇ।ਰਾਜਨਾਥ ਸਿੰਘ ਨੇ ਕਿਹਾ-ਚਾਹੇ ਵਾਮਪੰਥੀ ਸਰਕਾਰ ਰਹੀ ਹੋ ਜਾਂ ਫਿਰ ਤ੍ਰਿਣਮੂਲ ਕਾਂਗਰਸ ਦੀ ਸਰਕਾਰ, ਬੰਗਾਲ ਲਗਾਤਾਰ ਪਿੱਛੇ ਹੁੰਦਾ ਗਿਆ।ਕਾਨੂੰਨ-ਵਿਵਸਥਾ ਦੀ ਹਾਲਤ ਤਾਂ ਅਤੇ ਖਰਾਬ ਹੈ।ਉਨਾਂ੍ਹ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਦੀ ਜ਼ਿੰਮੇਦਾਰੀ ਸੂਬਾ ਸਰਕਾਰ ਦੀ ਹੁੰਦੀ ਹੈ।
ਸੰਘੀ ਵਿਵਸਥਾ ਹੋਣ ਦੇ ਚਲਦਿਆਂ ਸਿੱਧੇ ਰਾਸ਼ਟਰਪਤੀ ਸ਼ਾਸ਼ਨ ਨਹੀਂ ਲੱਗਾ ਸਕਦਾ ਹੈ।ਰੱਖਿਆ ਮੰਤਰੀ ਨੇ ਅੱਗੇ ਕਿਹਾ-” ਵਿਅਕਤੀਗਤ ਤੌਰ ‘ਤੇ ਮਮਤਾ ਬੈਨਰਜੀ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਜਦੋਂ ਉਹ ਮੁੱਖ ਮੰਤਰੀ ਬਣੀ ਹੈ।ਬੰਗਾਲ ਦੀ ਜੋ ਉਨ੍ਹਾਂ ਤੋਂ ਉਮੀਦ ਸੀ ਉਹ ਉਨ੍ਹਾਂ ‘ਤੇ ਖਰੀ ਨਹੀਂ ਉੱਤਰੀ।ਜੋ ਉਨਾਂ ਨੇ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ।ਬੰਗਾਲ ਦੀ ਹਾਲਤ ਬਹੁਤ ਬੁਰੀ ਰਹੀ।ਬੰਗਾਲ ਦੀ ਜਨਤਾ ਆਸ਼ਾ ਭਰੀ ਨਜ਼ਰਾਂ ਬੀਜੇਪੀ ਵੱਲ ਦੇਖ ਰਹੀਆਂ ਹਨ।ਰਾਜਨਾਥ ਨੇ ਕਿਹਾ, ਅਸੀਂ ਇਸ ਵਾਰ ਚੋਣਾਵੀ ਮੈਦਾਨ ‘ਚ ਛੱਕਾ ਮਾਰਨ ਲਈ ਤਿਆਰ ਹੈ।ਜਦੋਂ ਸੌਰਵ ਗਾਂਗੁਲੀ ਖੇਡਦੇ ਹਨ ਅਤੇ ਕ੍ਰੀਜ਼ ਤੋਂ ਬਾਹਰ ਨਿਕਲਦੇ ਸਨ ਤਾਂ ਸਾਰੇ ਕਹਿੰਦੇ ਸਨ ਕਿ ਉਹ ਛੱਕਾ ਮਾਰਨਗੇ।ਉਸੇ ਤਰ੍ਹਾਂ ਬੀਜੇਪੀ ਇਸ ਵਾਰ ਬੰਗਾਲ ‘ਚ ਛੱਕਾ ਮਾਰਨ ਦੀ ਤਿਆਰੀ ‘ਚ ਹਨ।ਬੀਜੇਪੀ ਵਿਧਾਨਸਭਾ ਦੀ 200 ਤੋਂ ਜਿਆਦਾ ਸੀਟਾਂ ਜਿੱਤੇਗੀ।
ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ