defence minister rajnath singh: ਭਾਰਤ-ਚੀਨ ਵਿਚਾਲੇ ਗਤੀਰੋਧ ਜਾਰੀ ਹੈ।ਇਸ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਸੀਂ ਯੁੱਧ ਨਹੀਂ ਚਾਹੁੰਦੇ ਪਰ ਜੇਕਰ ਕੋਈ ਮਹਾਂਸ਼ਕਤੀ ਸਾਡੇ ਆਤਮ-ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ ਤਾਂ ਸਾਡੇ ਸੈਨਿਕ ਮੂੰਹਤੋੜ ਜਵਾਬ ਦੇਣ ਦੇ ਸਮਰੱਥ ਹਨ।ਰਾਜਨਾਥ ਸਿੰਘ ਨੇ ਬੇਂਗਲੁਰੂ ‘ਚ ਕਿਹਾ, ਭਾਰਤ ਕਿਸੇ ਦੇ ਨਾਲ ਸੰਘਰਸ਼ ਨਹੀਂ ਚਾਹੁੰਦਾ, ਇਹ ਸ਼ਾਂਤੀ ਅਤੇ ਮਿੱਤਰਤਾ ਸਬੰਧ ਚਾਹੁੰਦਾ ਹੈ ਕਿਉਂਕਿ ਇਹ ਸਾਡਾ ਖੂਨ ਅਤੇ ਸੰਸਕ੍ਰਿਤੀ ‘ਚ ਹੈ।
ਵੇਟਰੇਂਸ ਡੇ ਦੇ ਮੌਕੇ ‘ਤੇ ਰਾਜਨਾਥ ਸਿੰਘ ਨੇ ਕਿਹਾ, ਦੁਨੀਆ ਦਾ ਇਕੱਲਾ ਦੇਸ਼ ਹੈ ਭਾਰਤ ਜੋ ਪੂਰੇ ਵਿਸ਼ਵ ਨੂੰ ਆਪਣਾ ਪਰਿਵਾਰ ਮੰਨਦਾ ਹੈ।ਵਸੁਧੈਵ ਕੁਟੁੰਮਬਕਮ ਦਾ ਸੰਦੇਸ਼ ਵੀ ਇਥੋਂ ਹੀ ਪੂਰੀ ਦੁਨੀਆ ‘ਚ ਗਿਆ ਹੈ।ਉਨ੍ਹਾਂ ਨੇ ਕਿਹਾ ਸਾਡੇ ਸੇਨਾ ਦੇ ਜਵਾਨਾਂ ਦੀ ਬਹਾਦਰੀ ਤੋਂ ਜਾਣੂ ਹਨ।ਅਸੀਂ ਭਾਰਤ ਦੇ ਸਨਮਾਨ ‘ਤੇ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਆਉਣ ਦਿਆਂਗੇ।ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਪੈਂਡਿੰਗ ਪਈ ਵਨ ਰੈਂਕ ਵਨ ਪੇਂਸ਼ਨ ਯੋਜਨਾ ਨੂੰ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਲਾਗੂ ਕੀਤਾ।ਪਿਛਲੇ ਸਾਲ ਲਾਲਕਿਲੇ ਤੋਂ ਸੀਡੀਐੱਸ ਦੇ ਗਠਨ ਦੀ ਘੋਸ਼ਣਾ ਕੀਤੀ ਗਈ।
ਕਿਸਾਨਾਂ ਵਾਲੀ ਲੋਹੜੀ ‘ਚ ਇਨ੍ਹਾਂ ਨੌਜਵਾਨਾਂ ਨੇ ਕਿਉਂ ਗਾਇਆ ਤੂਤਕ ਤੂਤਕ ਤੂਤੀਆ ਗੀਤ ? ਆਹ ਸੁਣੋ ਜਰਾ…