defence minister rajnath singh visit sikkim dussehra: ਚੀਨ ਨਾਲ ਚੱਲ ਰਹੇ ਸੀਮਾ ਵਿਵਾਦ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਦਸ਼ਹਿਰਾ ‘ਤੇ ਸਿੱਕਮ ਦਾ ਦੌਰਾ ਕਰ ਸਕਦੇ ਹਨ।ਇਸ ਦੌਰਾਨ ਮੰਤਰੀ ਪੀਪੁਲਸ ਲਿਬਰੇਸ਼ਨ ਆਰਮੀ ਵਿਰੁੱਧ ਤੈਨਾਤ ਸੈਨਿਕਾਂ ਦਾ ਮਨੋਬਲ ਵਧਾਉਣਗੇ।ਉਨ੍ਹਾਂ ਦੀ ਯਾਤਰਾ 23-24 ਅਕਤੂਬਰ ਨੂੰ ਸੰਭਾਵਿਤ ਹੈ।ਇਸ ਦੌਰਾਨ ਉਹ ਕਈ ਸੜਕ ਯੋਜਨਾਵਾਂ ਅਤੇ ਰਣਨੀਤਿਕ ਪੁਲਾਂ ਦਾ ਉਦਘਾਟਨ ਕਰ ਸਕਦੇ ਹਨ।ਰੱਖਿਆ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।ਹਿੰਦੂ ਪ੍ਰੰਪਰਾ ਅਨੁਸਾਰ ਸਿੱਕਮ ‘ਚ ਚੀਨ ਦੀ ਸੀਮਾ ਕੋਲ ਤੈਨਾਤ ਸਥਾਨਕ ਇਕਾਈਆਂ ‘ਚ ਇੱਕ ਸ਼ਸ਼ਤਰ ਪੂਜਾ ‘ਚ ਵੀ ਰਾਜਨਾਥ ਸਿੰਘ ਹਿੱਸਾ ਲੈ ਸਕਦੇ ਹਨ।
ਇਸ ਪੂਜਾ ‘ਚ ਨੌਜਵਾਨਾਂ ਵਲੋਂ ਦਸ਼ਹਿਰੇ ‘ਚ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ ਰਾਜਨਾਥ ਸਿੰਘ ਨੇ ਫ੍ਰਾਂਸ ‘ਚ ਭਾਰਤ ਦੇ ਪਹਿਲੇ ਰਾਫੇਲ ਲੜਾਕੂ ਜ਼ਹਾਜ ਨੂੰ ਪ੍ਰਾਪਤ ਕਰਦਿਆਂ ਅਜਿਹਾ ਕੀਤਾ ਸੀ।ਰੱਖਿਆ ਮੰਤਰੀ ਉਨ੍ਹਾਂ ਸਥਾਨਾਂ ‘ਤੇ ਵੀ ਜਾ ਸਕਦੇ ਹਨ ਜਿਥੇ ਭਾਰਤ ਨੇ ਚੀਨ ਵਲੋਂ ਘੁਸਪੈਠ ਕਰਨ ਦੀ ਸੰਭਾਵਿਤ ਕੋਸ਼ਿਸ਼ ਨੂੰ ਰੋਕਣ ਲਈ ਵੱਡੀ ਗਿਣਤੀ ‘ਚ ਸੈਨਿਕਾਂ ਅਤੇ ਟੈਂਕਾ ਨੂੰ ਤਾਇਨਾਤ ਕੀਤਾ ਹੈ।ਕੇਂਦਰੀ ਮੰਤਰੀ ਰਾਜਨਾਥ ਸਿੰਘ ਬਿਹਾਰ ‘ਚ 3 ਰੈਲੀਆਂ ਕਰਨਗੇ।ਉਹ 12 ਵਜੇ ਭਾਗਲਪੁਰ ਦੇ ਕਹਿਲ ਵਿਧਾਨਸਭਾ ਚੋਣਾਵੀ ਸਭਾ ਨੂੰ ਸੰਬੋਧਿਤ ਕਰਨਗੇ।ਉਨ੍ਹਾਂ ਦਾ ਸਨਹੌਲਾ ‘ਚ ਪ੍ਰੋਗਰਾਮ ਹੈ।2.10 ਵਜੇ ਬੜਹਰਾ ਅਤੇ ਕਰੀਬ ਸਾਡੇ 3 ਵਜੇ ਚੈਨਪੁਰ ‘ਚ ਰਾਜਨਾਥ ਸਿੰਘ ਦਾ ਪ੍ਰੋਗਰਾਮ ਹੈ।