dehli cm arvind kejriwal: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਤੇਜ ਕਰਨ ਲਈ ਆਮ ਆਦਮੀ ਪਾਰਟੀ ਨੇ ਮੋਗਾ ਦੇ ਕਸਬਾ ਬਾਘਾਪੁਰਾਣਾ ‘ਚ ਐਤਵਾਰ ਨੂੰ ਕਿਸਾਨ ਵਿਸ਼ਾਲ ਰੈਲੀ ਕੀਤੀ।ਜਿਸ ‘ਚ ਕਿਸਾਨਾਂ ਦਾ ਭਰਵਾਂ ਕੇਜਰੀਵਾਲ ਨੂੰ ਭਰਵਾਂ ਨੂੰ ਹੁੰਗਾਰਾ ਮਿਲਿਆ।ਇਸ ਰੈਲੀ ਨੂੰ ਇੱਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਦੇ ਤੌਰ ‘ਤੇ ਦੇਖਿਆ ਗਿਆ।ਇਸ ‘ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ‘ਤੇ ਖੂਬ ਨਿਸ਼ਾਨਾ ਸਾਧਿਆ ਹੈ।ਪੰਜਾਬ ‘ਚ ਕੈਪਟਨ ਸਰਕਾਰ ਵਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਅਤੇ ਦਿੱਲੀ ‘ਚ ‘ਆਪ’ ਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ‘ਤੇ ਮਾਣ ਕਰਦੇ ਹਨ।ਜਿਨ੍ਹਾਂ ਨੇ ਦੇਸ਼ਵਿਆਪੀ ਅੰਦੋਲਨ ਨੂੰ ਨਵਾਂ ਜੀਵਨ ਦਿੱਤਾ।
ਨਾ ਸਿਰਫ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ, ਸਗੋਂ ਕੇਂਦਰ ਦੀ ਸੱਤਾ ‘ਚ ਬੈਠੀ ਭਾਜਪਾ ਸਰਕਾਰ ਨੇ ਹਰ ਵਰਗ ਨੂੰ ਮਿਟਾਉਣ ਦਾ ਕੰਮ ਕੀਤਾ ਹੈ।ਉਨਾਂ੍ਹ ਨੇ ਕਿਹਾ ਕਿ ਇਸ ਇੱਕ ਸਾਲ ‘ਚ ਉਹ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਾਉਣ ਦਾ ਹਰ ਸੰਭਵ ਯਤਨ ਕਰਨਗੇ ਅਤੇ ਅਗਲੇ ਸਾਲ ਪੰਜਾਬ ‘ਚ ਸਰਕਾਰ ਬਣਦੇ ਹੀ ਝੂਠੇ ਵਾਅਦਿਆਂ ਦੇ ਬਜਾਏ ਪੰਜਾਬ ਵਾਸੀਆਂ ਨੂੰ ਦਿੱਲੀ ਦੀ ਤਰਜ਼ ‘ਤੇ ਚੰਗੀ ਸਿੱਖਿਆ, ਸਿਹਤ ਅਤੇ ਬਿਜਲੀ-ਪਾਣੀ ਦੀਆਂ ਪਹਿਲਤਾ ਦੇ ਆਧਾਰ ‘ਤੇ ਸੁਵਿਧਾਵਾਂ ਦੇਵਾਂਗੇ।ਉਨ੍ਹਾਂ ਨੇ ਕਿਹਾ ਕਿ ਜੇਕਰ ਦਿੱਲੀ ‘ਚ ਲੋਕਾਂ ਨੂੰ ਚੰਗੀ ਸਿੱਖਿਆ, ਬਿਹਤਰ ਸਿਹਤ ਸੁਵਿਧਾਵਾਂ ਅਤੇ ਮੁਫਤ ਬਿਜਲੀ ਵਰਗੀਆਂ ਸਹੂਲਤਾਂ ਮਿਲ ਸਕਦੀਆਂ ਹਨ ਤਾਂ ਪੰਜਾਬ ‘ਚ ਕਿਉਂ ਨਹੀਂ।
ਫਰੀਦਕੋਟ ਦੇ ਜੱਟ ਨੇ ਕੱਢੇ ਵੱਟ, ਟ੍ਰੈਕਟਰ ਛੱਡੋ ‘ਥਾਰ ਜੀਪ’ ਪਿੱਛੇ ਬੰਨ੍ਹੀ ਮਾਡਰਨ ਟਰਾਲੀ, ਵੇਖੋ ਵਿੱਚ ਕੀ-ਕੀ ਸਹੂਲਤਾਂ