dehli cm arvind kejriwal: ਕਿਸਾਨਾਂ ਦੇ ਨਾਲ ਸਰਕਾਰ ਦੀ ਗੱਲਬਾਤ ਦਾ ਰਾਹ ਫਿਰ ਤੋਂ ਖੁੱਲਦਾ ਰਿਹਾ ਹੈ।ਕਿਸਾਨਾਂ ਦੇ ਪ੍ਰਸਤਾਵ ‘ਤੇ ਅੱਜ ਸਰਕਾਰ ਵਲੋਂ ਫੈਸਲਾ ਲਿਆ ਜਾਵੇਗਾ।ਇਸ ਦੌਰਾਨ ਸਰਕਾਰ ਦੀ ਖੂਬ ਸਿਆਸੀ ਘੇਰਾਬੰਦੀ ਵੀ ਹੋ ਰਹੀ ਹੈ।ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ।ਕੇਜਰੀਵਾਲ ਨੇ ਚੁਣੌਤੀ ਦਿੱਤੀ ਕਿ ਕੇਂਦਰ ਸਰਕਾਰ ਆਪਣੇ ਸਭ ਤੋਂ ਦਮਦਾਰ ਮੰਤਰੀ ਨੂੰ ਸਿੰਘੂ ਬਾਰਡਰ
‘ਤੇ ਭੇਜਕੇ ਕਿਸਾਨ ਨੇਤਾਵਾਂ ਨਾਲ ਬਹਿਸ ਕਰਵਾ ਸਕਦੇ ਹਨ।ਉਥੇ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ।ਕੇਜਰੀਵਾਲ ਦੇ ਬਿਆਨ ਦੇ ਤੁਰੰਤ ਬਾਅਦ ਬੀਜੇਪੀ ਵਲੋਂ ਪਲਟਵਾਰ ਵੀ ਕੀਤਾ ਗਿਆ।ਮਹੱਤਵਪੂਰਨ ਹੈ ਕਿ ਪੀਐੱਮ ਸਮੇਤ ਸਰਕਾਰ ਦੇ ਸਾਰੇ ਮੰਤਰੀ ਕਿਸਾਨ ਅੰਦੋਲਨ ‘ਚ ਸਿਆਸੀ ਘੁਸਪੈਠ ਦਾ ਦੋਸ਼ ਲਗਾ ਰਹੇ ਹਨ।ਇਨ੍ਹਾਂ ਦਾ ਦੋਸ਼ ਹੈ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਕੱਲ ਸਰਕਾਰ ਅਤੇ ਕਿਸਾਨਾਂ ਵਿਚਾਲੇ ਫਿਰ ਤੋਂ ਗੱਲਬਾਤ ਪ੍ਰਸਤਾਵਿਤ ਹੈ।ਉਮੀਦ ਹੈ ਕਿ ਇਸ ਗੱਲਬਾਤ ਦੌਰਾਨ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ।
‘ਪ੍ਰਧਾਨ ਮੰਤਰੀ’ ਦਾ ਖੁਲਾਸਾ, ਭਾਜਪਾ ਆਗੂਆਂ ਨੂੰ ਸੁਪਨੇ ‘ਚ ਵੀ ਦਿਖਦੇ ਨੇ ਪੰਜਾਬੀ