dehli cm arvind kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬ੍ਰਿਟੇਨ ਤੋਂ ਆਉਣ ਜਾਣ ਵਾਲੀਆਂ ਫਲਾਈਟਸ ‘ਤੇ ਬੈਨ ਨੂੰ 31 ਜਨਵਰੀ ਤੱਕ ਵਧਾਉਣ ਦੀ ਅਪੀਲ ਕੀਤੀ ਹੈ।ਕੇਜਰੀਵਾਲ ਨੇ ਕਿਹਾ, ”ਕੇਂਦਰ ਨੇ ਪ੍ਰਤੀਬੰਧ ਹਟਾਉਣ ਅਤੇ ਬ੍ਰਿਟੇਨ ਦੀਆਂ ਫਲਾਈਟਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।ਯੂਕੇ ‘ਚ ਕੋਵਿਡ ਦੀ ਅਤਿਅੰਤ ਗੰਭੀਰ ਸਥਿਤੀ ਨੂੰ ਦੇਖਦੇ ਹੋਏ, ਮੈਂ 31 ਜਨਵਰੀ ਤੱਕ ਰੋਕ ਨੂੰ ਵਧਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।
ਉਨ੍ਹਾਂ ਨੇ ਇੱਕ ਹੋਰ ਟਵੀਟ ‘ਚ ਕਿਹਾ ਕਿ ਵੱਡੀਆਂ ਮੁਸ਼ਕਲਾਂ ਲੋਕਾਂ ਨੇ ਕੋਵਿਡ ਦੀ ਸਥਿਤੀ ਨੂੰ ਨਿਯੰਤਰਨ ‘ਚ ਲਿਆਇਆ ਹੈ।ਯੂਕੇ ਦੀ ਕੋਵਿਡ ਸਥਿਤੀ ਗੰਭੀਰ ਹੈ।ਹੁਣ, ਪਾਬੰਦੀ ਕਿਉਂ ਹਟਾਈ ਅਤੇ ਲੋਕਾਂ ਨੂੰ ਜੋਖਿਮ ‘ਚ ਕਿਉਂ ਪਾਵੇ?ਦੱਸਣਯੋਗ ਹੈ ਕਿ ਕੋਰੋਨਾ ਦਾ ਨਵਾਂ ਸਟ੍ਰੇਨ ਸਭ ਤੋਂ ਪਹਿਲਾਂ ਬ੍ਰਿਟੇਨ ‘ਚ ਆਇਆ ਸੀ ਅਤੇ ਇਹ ਵਧੇਰੇ ਛੂਤਕਾਰੀ ਹੈ।ਭਾਰਤ ‘ਚ ਇਸਦੇ 73 ਮਾਮਲੇ ਹਨ।ਕੋਰੋਨਾ ਦਾ ਨਵਾਂ ਸਟ੍ਰੇਨ ਵੱਧ ਛੂਤਕਾਰੀ ਹੈ।ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਦੇਖਦਿਆਂ ਹੋਇਆ 23 ਦਸੰਬਰ ਦੀ ਮਿਡ ਰਾਤ ਤੋਂ ਲੈ ਕੇ 7 ਜਨਵਰੀ ਤੱਕ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਨਾਂ ‘ਤੇ ਸਰਕਾਰ ਨੇ ਅਸਥਾਈ ਰੋਕ ਲਗਾ ਦਿੱਤੀ ਸੀ।ਹੁਣ 8 ਜਨਵਰੀ ਤੋਂ ਸ਼ਰਤਾਂ ਦੇ ਨਾਲ ਸੇਵਾ ਬਹਾਲ ਕਰ ਦਿੱਤੀਆਂ ਜਾਣਗੀਆਂ।
ਦਿੱਲੀ ਨੂੰ ਲਲਕਾਰ ਰਹੇ ਨੇ 5911,ਮੈਸੀ ਤੇ ਫੋਰਡ, ਟਿਕਰੀ ਤੋਂ ਦੇਖੋ ਗਾਹ ਪਾਉਂਦਾ Live ਟ੍ਰੈਕਟਰ ਮਾਰਚ !