dehli cm arvind kejriwal: ਦਿੱਲੀ ‘ਚ ਮਾਰਚ ਤੋਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਡੋਰ ਸਟੈਪ ਡਿਲੀਵਰੀ ਸ਼ੁਰੂ ਹੋਣ ਜਾ ਰਹੀ ਹੈ।ਰਾਸ਼ਨ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਘਰ ‘ਤੇ ਹੀ ਰਾਸ਼ਨ ਮਿਲ ਸਕੇਗਾ।ਸੀਐੱਮ ਅਰਵਿੰਦ ਕੇਜਰੀਵਾਲ ਨੇ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ, ਮਾਰਚ ਦੇ ਮਹੀਨੇ ਤੱਕ ਇੱਕ ਬਹੁਤ ਵੱਡੀ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ।ਸਾਡਾ ਇੱਕ ਸੁਪਨਾ ਸੀ ਕਿ ਗਰੀਬ ਲੋਕਾਂ ਦਾ ਸਰਕਾਰ ਜੋ ਰਾਸ਼ਨ ਦਿੰਦੀ ਹੈ।ਉਸਦੇ ਲਈ ਗਰੀਬ ਆਦਮੀ ਨੂੰ ਰਾਸ਼ਨ ਦੀ ਦੁਕਾਨ ‘ਤੇ ਜਾਣਾ ਪੈਂਦਾ ਹੈ।ਲਾਈਨਾਂ ‘ਚ ਲੱਗਣਾ ਪੈਂਦਾ ਹੈ।ਕਈ ਵਾਰ ਰਾਸ਼ਨ ਦੀ ਦੁਕਾਨ ਖੁੱਲਦੀ ਨਹੀਂ ਹੈ, ਕਦੇ-ਕਦੇ ਰਾਸ਼ਨ ਦੀ ਦੁਕਾਨ ਵਾਲਾ ਬਦਤਮੀਜ਼ੀ ਕਰਦਾ ਹੈ, ਕਦੇ-ਕਦੇ ਉਸ ਨੂੰ ਪੂਰਾ ਰਾਸ਼ਨ ਨਹੀਂ ਮਿਲਦਾ ਹੈ।
ਉਸਦੇ ਸਾਹਮਣੇ 100 ਤਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ।ਸੀਐੱਮ ਕੇਜਰੀਵਾਲ ਨੇ ਕਿਹਾ, ” ਮਾਰਚ ਦੇ ਮਹੀਨੇ ਤੱਕ ਡੋਰ ਸਟੇਪ ਡਿਲੀਵਰੀ ਆਫ ਰਾਸ਼ਨ ਚਾਲੂ ਕਰ ਦਿੱਤਾ ਜਾਵੇਗਾ।ਜਿਸ ‘ਚ ਹੁਣ ਲੋਕਾਂ ਨੂੰ ਰਾਸ਼ਨ ਦੀ ਦੁਕਾਨ ‘ਤੇ ਆਉਣ ਦੀ ਲੋੜ ਨਹੀਂ ਪਵੇਗੀ।ਜੇਕਰ ਤੁਹਾਨੂੰ 25 ਕਿਲੋ ਕਣਕ ਦੀ ਇੱਕ ਸ਼ਾਨਦਾਰ ਪੈਕਿੰਗ ‘ਚ ਸਾਫ-ਸੁਥਰੀ ਕਣਕ ਜਾਂ ਆਟਾ ਅਤੇ 10 ਕਿਲੋ ਚਾਵਲ ਦੀ ਇੱਕ ਬੋਰੀ ਬਣਾ ਕੇ ਤੁਹਾਨੂੰ ਘਰ ਪਹੁੰਚਾ ਦਿੱਤੀ ਜਾਵੇਗੀ।ਤੁਹਾਨੂੰ ਕਿਸੇ ਦੁਕਾਨਦਾਰ ਦੇ ਕੋਲ ਜਾਣ ਦੀ ਲੋੜ ਨਹੀਂ ਹੋਵੇਗੀ।ਕਿਤੇ ਵੀ ਲਾਈਨਾਂ ‘ਚ ਲੱਗਣ ਦੀ ਲੋੜ ਨਹੀਂ ਹੈ।ਦੱਸ ਦੇਈਏ ਕਿ 21 ਜੁਲਾਈ 2020 ਨੂੰ, ਦਿੱਲੀ ਸਰਕਾਰ ਦੀ ਕੈਬਨਿਟ ਨੇ ਦਿੱਲੀ ਵਿਚ ਰਾਸ਼ਨ ਦੀ ਘਰ-ਘਰ ਪਹੁੰਚਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਬੱਬੂ ਮਾਨ ਵੀ ਬੈਠੇ ਕਿਸਾਨਾਂ ਦੀ PC ‘ਚ ਟਰੈਕਟਰ ਪਰੇਡ ਦੇ ਬਾਅਦ ਦੀ ਰਣਨੀਤੀ ਦਾ ਐਲਾਨ