dehli cm arvind kejriwal: ਰਾਜਧਾਨੀ ਦਿੱਲੀ ‘ਚ ਇਸ ਵਾਰ 72ਵੇਂ ਗਣਤੰਤਰ ਦਿਵਸ ‘ਤੇ ਅੰਦੋਲਨ ‘ਤੇ ਬੈਠੇ ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਿਆ ਜੋ ਹੰਗਾਮੇ ਦਾ ਰੂਪ ਧਾਰਨ ਕਰ ਗਿਆ।ਕਿਸਾਨ ਟ੍ਰੈਕਟਰ ਮਾਰਚ ਦੇ ਤੈਅ ਰੂਟ ਤੋਂ ਦਿੱਲੀ ਦੇ ਲਾਲ ਕਿਲੇ ‘ਤੇ ਪਹੁੰਚ ਗਏ।ਇਸ ਘਟਨਾ ‘ਤੇ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ ‘ਚ ਦਿੱਤੇ ਆਪਣੇ ਸੰਬੋਧਨ ‘ਚ ਕੇਜਰੀਵਾਲ ਨੇ ਕਿਹਾ, ” 26 ਜਨਵਰੀ ਨੂੰ ਜੋ ਕੁਝ ਵੀ ਹੋਇਆ ਉਹ ਬਦਕਿਸਮਤੀ ਸੀ, ਜੋ ਹੰਗਾਮਾ ਹੋਇਆ ਉਹ ਬਦਕਿਸਮਤੀ ਸੀ।ਕਿਸਾਨ ਨੇਤਾਵਾਂ ਵਿਰੁੱਧ ਦਰਜ ਮਾਮਲਿਆਂ ‘ਤੇ ਉਨ੍ਹਾਂ ਨੇ ਕਿਹਾ, ” ਕਿਸਾਨਾਂ ‘ਤੇ ਫਰਜ਼ੀ ਕੇਸ ਤੇ ਕੇਸ ਲਗਾਏ ਜਾ ਰਹੇ ਹਨ।ਜੋ ਵੀ ਇਸਦੇ ਲਈ ਜਿੰਮੇਵਾਰ ਹਨ, ਜੋ ਵੀ ਪਾਰਟੀ ਇਸ ਲਈ ਅਸਲ ‘ਚ ਜਿੰਮੇਵਾਰ ਹੈ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ, ”ਅੱਜਕੱਲ੍ਹ ਸਾਡੇ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ।70 ਸਾਲਾਂ ਤੋਂ ਸਾਰੀਆਂ ਪਾਰਟੀਆਂ ਨੇ ਮਿਲਕੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ।ਕਦੇ ਕਹਿੰਦੇ ਸੀ ਕਿਸਾਨਾਂ ਦਾ ਲੋਨ ਮਾਫ ਕਰਾਂਗੇ ਪਰ ਕਿਸੇ ਨੇ ਵੀ ਲੋਨ ਮਾਫ ਨਹੀਂ ਕੀਤੇ।ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਪਰ ਨੌਕਰੀ ਨਹੀਂ ਦਿੱਤੀ।ਪਿਛਲੇ 25 ਸਾਲਾਂ ਤੋਂ ਸਾਢੇ 3 ਲੱਖ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ।ਪਰ ਕਿਸੇ ਵੀ ਪਾਰਟੀ ਨੇ ਕਿਸਾਨਾਂ ਦੀ ਸੁਧ ਨਹੀਂ ਲਈ।ਜਿਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਅੰਦੋਲਨ ‘ਤੇ ਬੈਠੇ ਹਨ ਉਨ੍ਹਾਂ ‘ਤੇ ਕੇਜਰੀਵਾਲ ਨੇ ਕਿਹਾ, ” ਤਿੰਨ ਕਿਸਾਨ ਵਿਰੋਧੀ ਬਿੱਲ ਲਿਆਂਦੇ ਗਏ।ਇਹ ਤਿੰਨੇ ਬਿੱਲ ਕਿਸਾਨਾਂ ਤੋਂ ਉਨਾਂ੍ਹ ਦੀ ਖੇਤੀ ਖੋਹ ਕੇ ਕੁਝ ਪੂੰਜੀਪਤੀਆਂ ਨੂੰ ਸੌਂਪ ਦੇਣਗੇ।ਹੁਣ ਕਿਸਾਨਾਂ ਲਈ ਸਵਾਲ ਹੈ ਕਿ ਜੇਕਰ ਸੜਕਾਂ ‘ਤੇ ਨਹੀਂ ਆਏ ਤਾਂ ਕਿਸਾਨੀ ਨਹੀਂ ਬਚੇਗੀ ਅਤੇ ਕਿਸਾਨੀ ਨਾ ਬਚੀ ਤਾਂ ਕਿਸਾਨ ਆਪਣੇ ਪਰਿਵਾਰ ਕਿਵੇਂ ਪਾਲੇਗਾ।ਇੰਨੀ ਠੰਡ ‘ਚ ਕਿਸਾਨ ਇਸ ਲਈ ਹੀ ਬੈਠੇ ਸਨ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਨਹੀਂ ਬੈਠਣਗੇ ਤਾਂ ਕੁਝ ਨਹੀਂ ਬਚੇਗਾ।
ਲਾਲ ਕਿਲ੍ਹੇ ਦੀ ਘਟਨਾ ‘ਤੇ ਭੜਕੇ ਲੋਕ, ਤਿਰੰਗੇ ਦਾ ਅਪਮਾਨ ਕਹੀ ਕੇ ਦੇਖੋ ਕਿਸ ਨੂੰ ਪਾ ਰਹੇ ਲਾਹਣਤਾਂ…