dehli cm arvind kejriwal: ਮੋਦੀ ਸਰਕਾਰ ਨੇ ਬਜਟ 2021-22 ‘ਚ ਆਈਡੀਬੀਆਈ ਬੈਂਕ, ਬੀਪੀਸੀਐੱਲ, ਸ਼ਿਪਿੰਗ ਕਾਰਪੋਰੇਸ਼ਨ ਵਰਗੀਆਂ ਕੰਪਨੀਆਂ ‘ਚ ਨਿਵੇਸ਼ ਦਾ ਫੈਸਲਾ ਲਿਆ ਹੈ।ਇਸ ਫੈਸਲੇ ‘ਤੇ ਵਿਰੋਧੀ ਦਲਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਨਾਲ ਚੰਦ ਕੰਪਨੀਆਂ ਨੂੰ ਫਾਇਦਾ ਮਿਲੇਗਾ।ਆਮ ਆਦਮੀ ਪਾਰਟੀ (ਆਪ) ਦੇ ਮੁਖੀ ਨੇ ਕਿਹਾ, ” ਇਹ ਬਜਟ ਚੰਦ ਵੱਡੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲਾ ਬਜਟ ਹੈ।ਇਹ ਬਜਟ ਮਹਿੰਗਾਈ ਦੇ ਨਾਲ ਆਮ ਜਨਤਾ ਦੀਆਂ ਸਮੱਸਿਆਵਾਂ ਵਧਾਉਣ ਦਾ ਕੰਮ ਕਰੇਗਾ।ਉਥੇ ਹੀ ਆਮ ਆਦਮੀ ਪਾਰਟੀ ਦੇ ਰਾਜਸਭਾ ਸੰਸਦ ਸੰਜੇ ਸਿੰਘ ਨੇ ਕਿਹਾ, ” ਆਖਿਰ ਇਹ ਦੇਸ਼ ਕਿਸਦਾ ਹੈ?
130 ਕਰੋੜ ਲੋਕਾਂ ਦਾ ਇਹ ਮੋਦੀ ਜੀ ਦੇ 4 ਪੂੰਜੀਪਤੀ ਮਿੱਤਰਾਂ ਦਾ?ਸਪੂਤ ਸੰਪਤੀ ਬਣਾਉਂਦਾ ਹੈ, ਕਪੂਤ ਜਾਇਦਾਦ ਵੇਚਦਾ ਹੈ।ਅੱਜ ਦਾ ਬਜਟ ਦੇਸ਼ ਨੂੰ ਬਚਾਉਣ ਦਾ ਬਜਟ ਹੈ।ਦੱਸਣਯੋਗ ਹੈ ਕਿ ਆਮ ਬਜਟ ‘ਚ ਮੋਦੀ ਸਰਕਾਰ ਨੇ ਸਮਾਜਿਕ ਖੇਤਰ ਦੇ ਉਪਕਰਮਾਂ ਅਤੇ ਵਿੱਤੀ ਸੰਸਥਾ ‘ਚ ਹਿੱਸੇਦਾਰੀ ਵਿਕਰੀ ਨਾਲ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਉਦੇਸ਼ ਰੱਖਿਆ ਗਿਆ ਹੈ।ਸਰਕਾਰ ਦਾ ਅਗਲੇ ਵਿੱਤੀ ਸਾਲ ‘ਚ ਦੋ ਸਰਕਾਰੀ ਬੈਂਕਾਂ ਅਤੇ ਇੱਕ ਬੀਮਾ ਕੰਪਨੀ ‘ਚ ਆਪਣੀ ਹਿੱਸੇਦਾਰੀ ਦੀ ਵਿਕਰੀ ਦਾ ਇਰਾਦਾ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ‘ਚ ਕਿਹਾ, ” ਅਗਲੇ ਵਿੱਤੀ ਸਾਲ ‘ਚ ਆਈਡੀਬੀਆਈ ਬੈਂਕ, ਬੀਪੀਸੀਐੱਲ, ਸ਼ਿਪਿੰਗ ਕਾਰਪੋਰੇਸ਼ਨ, ਨੀਲਾਚਲ ਇਸਪਾਤ ਨਿਗਮ ਲਿ. ਅਤੇ ਹੋਰ ਕੰਪਨੀਆਂ ਦਾ ਨਿਵੇਸ਼ ਕੀਤਾ ਜਾਵੇਗਾ।
ਕੈਪਟਨ ਦੀ ਆਲ ਪਾਰਟੀ ਮੀਟਿੰਗ ‘ਤੇ ਕਿਉਂ ਭੜਕੇ BJP ਆਗੂ ਜਿਆਣੀ , ਸੁਣੋ ਵੱਡਾ ਬਿਆਨ…