Delhi Air Pollution: ਦਿੱਲੀ ਦਾ ਵਾਤਾਵਰਣ ਇੱਕ ਵਾਰ ਫਿਰ ਖ਼ਰਾਬ ਹੋ ਗਿਆ ਹੈ । ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦਾ ਅਸਰ ਦੇਸ਼ ਦੀ ਰਾਜਧਾਨੀ ਵਿੱਚ ਦਿਖਾਈ ਦੇਣ ਲੱਗ ਪਿਆ ਹੈ ਅਤੇ ਇੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ । ਸੋਮਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ ਏਅਰ ਕੁਆਲਟੀ ਇੰਡੈਕਸ (AQI) ਦਾ ਪੱਧਰ 300 ਨੂੰ ਪਾਰ ਕਰ ਗਿਆ, ਜੋ ਖਤਰਨਾਕ ਸਥਿਤੀ ਵਿੱਚ ਹੈ।
ਖਾਸ ਗੱਲ ਇਹ ਹੈ ਕਿ ਸੋਮਵਾਰ ਨੂੰ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ AQI ਪੱਧਰ ਖਰਾਬ ਹਾਲਤ ਵਿੱਚ ਹੈ। ਗ੍ਰੇਟਰ ਨੋਇਡਾ ਦੇ ਨਾਲੇਂਜ ਪਾਰਕ ਵਿਖੇ ਦਰਜ AQI ਅੱਜ ਸਭ ਤੋਂ ਬੁਰੀ ਸਥਿਤੀ ਵਿੱਚ ਹੈ। AQI ਦਾ ਪੱਧਰ ਅਨੰਦ ਵਿਹਾਰ, ਸ਼ਾਹਦਰਾ ਅਤੇ ਗਾਜ਼ੀਆਬਾਦ ਵਿੱਚ 300 ਨੂੰ ਪਾਰ ਕਰ ਗਿਆ ਹੈ, ਜੋ ਖ਼ਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ। ਦਿੱਲੀ ਵਿੱਚ ਕਈ ਥਾਵਾਂ ‘ਤੇ AQI 200+ ਰਿਕਾਰਡ ਕੀਤਾ ਗਿਆ ਹੈ।
ਦਰਅਸਲ, ਸੋਮਵਾਰ ਨੂੰ ਗ੍ਰੇਟਰ ਨੋਇਡਾ ਦੇ ਨਾਲੇਂਜ ਪਾਰਕ ਵਿੱਚ AQI ਪੱਧਰ 547 ਦਰਜ ਕੀਤਾ ਗਿਆ, ਜੋ ਕਿ ਬਹੁਤ ਹੀ ਖਤਰਨਾਕ ਸਥਿਤੀ ਵਿੱਚ ਹੈ। ਆਨੰਦ ਵਿਹਾਰ ਵਿੱਚ 337, ਸ਼ਾਹਦਰਾ ਵਿੱਚ 328, ਗਾਜ਼ੀਆਬਾਦ ਦੇ ਸੰਜੇ ਨਗਰ ਵਿੱਚ 346, ਇੰਦਰਾਪੁਰਮ ਵਿੱਚ 243, ਨੋਇਡਾ ਦੇ ਸੈਕਟਰ-62 ਵਿੱਚ 231,ਸੈਕਟਰ-116 ਵਿੱਚ 210 ਦਰਜ ਕੀਤਾ ਗਿਆ ਹੈ। ਹਾਲਾਂਕਿ ਫਰੀਦਾਬਾਦ ਦੇ ਸੈਕਟਰ-30 ਵਿੱਚ AQI ਦਾ ਪੱਧਰ 166 ਹੀ ਰਿਹਾ।