ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਬਦਲਦੇ ਮੌਸਮ ਦੇ ਨਾਲ ਹਵਾ ਦੀ ਗੁਣਵੱਤਾ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਐਤਵਾਰ ਸਵੇਰੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਨਾਲ ਹੀ ਘੱਟੋ-ਘੱਟ 15.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ ਸਵੇਰੇ 11 ਵਜੇ 292 ਦਰਜ ਕੀਤਾ ਗਿਆ ਹੈ।
ਇੱਕ ਰਿਪੋਰਟ ਦੇ ਤਾਜ਼ਾ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਹਵਾ ਗੁਣਵੱਤਾ 302 AQI ਦੇ ਨਾਲ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਦਿੱਲੀ ਹਵਾਈ ਅੱਡੇ ਦੇ ਆਸ-ਪਾਸ ਵੀ ਹਵਾ ਦੀ ਗੁਣਵੱਤਾ 313 AQI ਦੇ ਨਾਲ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਹੈ। ਇਸਦੇ ਇਲਾਵਾ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ 266 ਦਰਜ ਕੀਤੀ ਗਈ। ਕੇਂਦਰ ਸੀ ਹਵਾ ਗੁਣਵੱਤਾ ਕਮੇਟੀ ਨੇ 23-24 ਅਕਤੂਬਰ ਨੂੰ ਹਵਾ ਗੁਣਵੱਤਾ ਸੂਚਕਾਂਕ ‘ਬੇਹੱਦ ਖਰਾਬ’ ਸ਼੍ਰੇਣੀ ਵਿੱਚ ਰਹਿਣ ਦਾ ਖਦਸ਼ਾ ਚੱਲਦਿਆਂ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਦੂਜੇ ਪੜਾਅ ਦੇ ਤਹਿਤ ਆਉਣ ਵਾਲੇ ਉਪਾਅ ਲਾਗੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਜਸ਼ਨ ਸੰਘਾ ਨੇ ਵਿਦੇਸ਼ ‘ਚ ਵਧਾਇਆ ਮਾਣ, ਅਮਰੀਕੀ ਫ਼ੌਜ ’ਚ ਹੋਇਆ ਭਰਤੀ
ਦੱਸ ਦੇਈਏ ਕਿ 0 ਤੋਂ 50 ਦੇ ਵਿਚਾਲੇ ਦਰਜ ਹੋਏ AQI ਨੂੰ ਵਧੀਆ ਮੰਨਿਆ ਜਾਂਦਾ ਹੈ, 51 ਤੋਂ 100 ਦੇ ਵਿਚਾਲੇ AQI ਨੂੰ ਤਸੱਲੀਬਖਸ਼ ਮੰਨਿਆ ਜਾਂਦਾ ਹੈ। ਉੱਥੇ 101 ਤੋਂ 200 ਦੇ ਵਿਚਾਲੇ ਮੱਧ ਸ਼੍ਰੇਣੀ, 201 ਤੋਂ 300 ਦੇ ਵਿਚਾਲੇ ਖਰਾਬ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ 301 ਤੋਂ 400 ਦੇ ਵਿਚਾਲੇ ਬਹੁਤ ਖਰਾਬ ਤੇ 401 ਤੋਂ 500 ਦੇ ਵਿਚਾਲੇ ਗੰਭੀਰ ਮੰਨਿਆ ਜਾਂਦਾ ਹੈ , ਜਦਕਿ 500 ਤੋਂ ਉੱਤੇ ਦਰਜ ਕੀਤੇ ਗਏ AQI ਬਹੁਤ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: