ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੀਵਾਲੀ ਦੇ ਬਾਅਦ ਤੋਂ ਲਗਾਤਾਰ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ। ਦੀਵਾਲੀ ਦੇ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸੂਚਕਾਂਕ (AQI) ਘੱਟ ਕੇ 300 ਤੋਂ ਨੀਚੇ ਪਹੁੰਚ ਗਿਆ ਸੀ, ਜੋ ਇੱਕ ਵਾਰ ਫਿਰ ਤੋਂ ਵੱਧ ਕੇ ਮੰਗਲਵਾਰ ਨੂੰ 400 ਦੇ ਪਾਰ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਬਣੀ ਹੋਈ ਹੈ। ਆਨੰਦ ਵਿਹਾਰ ਵਿੱਚ AQI 430, ਆਰ ਕੇ ਪੁਰਮ ਵਿੱਚ 417, ਪੰਜਾਬੀ ਬਾਗ ਵਿੱਚ 423 ਤੇ ਜਹਾਂਗੀਰਪੁਰੀ ਵਿੱਚ 428 ਰਿਹਾ।
ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਦਿਸ਼ਾਵਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਪ੍ਰਦੂਸ਼ਿਤ ਕਣ ਵਾਤਾਵਰਨ ਵਿੱਚ ਫੈਲ ਨਹੀਂ ਪਾ ਰਹੇ, ਜਿਸ ਕਾਰਨ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਠੰਡੀਆਂ ਹਵਾਵਾਂ ਦੇ ਕਾਰਨ ਰਾਤ ਦਾ ਤਾਪਮਾਨ ਘਟੇਗਾ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੱਧਰ ਵਧਣ ਦਾ ਅਨੁਮਾਨ ਹੈ। ਮੈਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਦਿੱਲੀ ਵਿੱਚ ਸਵੇਰ ਦੇ ਸਮੇਂ ਹਵਾਵਾਂ ਸ਼ਾਂਤ ਰਹੀਆਂ ਜਿਸ ਕਾਰਨ ਪ੍ਰਦੂਸ਼ਣ ਦੇ ਕਣ ਫੈਲ ਨਹੀਂ ਸਕੇ। ਉੱਥੇ ਹੀ ਉੱਤਰ-ਪੱਛਮ ਦਿਸ਼ਾਵਾਂ ਤੋਂ ਚੱਲੀਆਂ ਮੱਧਮ ਪੱਧਰ ਦੀਆਂ ਹਵਾਵਾਂ ਨੇ ਸਥਿਤੀ ਨੂੰ ਹੋਰ ਖਰਾਬ ਬਣਾਇਆ। ਸਵੇਰ ਦੇ ਸਮੇਂ ਬੱਦਲ ਵੀ ਛਾਏ ਰਹੇ। ਬੁੱਧਵਾਰ ਨੂੰ ਵੀ ਸਥਿਤੀ ਵਿੱਚ ਸੁਧਾਰ ਦੀ ਉਮੀਦ ਨਹੀਂ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮ/ਉੱਤਰ-ਪੂਰਬ ਦਿਸ਼ਾਵਾਂ ਤੋਂ ਆਉਣ ਦੀ ਸੰਭਾਵਨਾ ਹੈ। ਹਵਾਵਾਂ ਦੀ ਰਫ਼ਤਾਰ ਚਾਰ ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਸਵੇਰ ਦੇ ਸਮੇਂ ਅਸਮਾਨ ਸਾਫ ਰਹੇਗਾ ਤੇ ਹਲਕੀ ਧੁੰਦ ਛਾ ਸਕਦੀ ਹੈ ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਵਧੇਗਾ। ਜਦਕਿ ਵੀਰਵਾਰ ਨੂੰ ਸਵੇਰ ਦੇ ਸਮੇਂ ਅਸਮਾਨ ਸਾਫ ਰਹੇਗਾ।
ਵੀਡੀਓ ਲਈ ਕਲਿੱਕ ਕਰੋ : –