Delhi air quality continues to remain: ਧੁੰਦ ਦੀ ਚਾਦਰ ਵਿੱਚ ਲਿਪਟੀ ਦਿੱਲੀ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹੈ । ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਪ੍ਰਣਾਲੀ ਦਾ ਕਹਿਣਾ ਹੈ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਬਣੀ ਹੋਈ ਹੈ। ਜੇਕਰ ਇੱਥੇ AQI ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦਾ ਏਅਰ ਕੁਆਲਟੀ ਇੰਡੈਕਸ 428 ‘ਤੇ ਹੈ। ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਧੁੰਦ ਵੀ ਵੇਖੀ ਜਾ ਰਹੀ ਹੈ। ਬੀਤੇ ਦਿਨ ਯਾਨੀ ਕਿ ਸ਼ਨੀਵਾਰ ਨੂੰ ਦਿੱਲੀ ਵਿੱਚ ਧੁੰਦ ਇੰਨੀ ਭਾਰੀ ਸੀ ਕਿ ਵਿਜ਼ੀਬਿਲਿਟੀ ਜ਼ੀਰੋ ਹੋ ਗਈ ਸੀ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕਈ ਟ੍ਰੇਨਾਂ ਅਤੇ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ।
ਦਰਅਸਲ, ਪਿਛਲੇ ਕਈ ਦਿਨਾਂ ਤੋਂ ਠੰਡ ਦਾ ਸਾਹਮਣਾ ਕਰ ਰਹੀ ਰਾਜਧਾਨੀ ਨੂੰ ਆਉਣ ਵਾਲੇ ਸਮੇਂ ਵਿੱਚ ਥੋੜ੍ਹੀ ਰਾਹਤ ਮਿਲ ਸਕਦੀ ਹੈ। ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਸੋਮਵਾਰ ਤੋਂ ਦਿੱਲੀ ਵਿੱਚ ਹਵਾ ਦੀ ਦਿਸ਼ਾ ਮੁੱਖ ਤੌਰ ‘ਤੇ ਪੂਰਬ ਦਿਸ਼ਾ ਵੱਲ ਹੋਵੇਗੀ। ਇਸ ਦੇ ਕਾਰਨ ਦਿੱਲੀ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਤੱਕ ਵਾਧਾ ਹੋ ਸਕਦਾ ਹੈ।
ਦੱਸ ਦੇਈਏ ਕਿ ਦਿੱਲੀ ਦੇ ਲੋਕਾਂ ਲਈ ਪਿਛਲੇ ਪੰਜ-ਛੇ ਦਿਨਾਂ ਤੋਂ ਕੜਾਕੇ ਦੀ ਠੰਡ ਵਾਲੇ ਸਨ। ਧੁੰਦ ਅਤੇ ਸ਼ੀਤ ਲਹਿਰ ਨੇ ਦਿੱਲੀ ਵਾਸੀਆਂ ਨੂੰ ਸਤਾਇਆ ਹੈ। ਪਰ, ਹੁਣ ਕੜਾਕੇ ਦੀ ਠੰਡ ਤੋਂ ਦਿੱਲੀ ਵਾਲਿਆਂ ਨੂੰ ਬਹੁਤ ਜ਼ਿਆਦਾ ਰਾਹਤ ਮਿਲਣ ਵਾਲੀ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਅਸਾਮ ਅਤੇ ਮੇਘਾਲਿਆ ਵਿੱਚ ਅੱਜ ਸੰਘਣੀ ਧੁੰਦ ਪਈ ਹੋਈ ਹੈ।
ਇਹ ਵੀ ਦੇਖੋ: UK ‘ਚ ਬੱਸ ਰਾਹੀਂ ਕਰਦੇ ਨੇ ਲੰਗਰ ਦੀ ਸੇਵਾ, ਹੁਣ ਲਗਾਇਆ ਦਿੱਲੀ ‘ਚ ਲੰਗਰ