Delhi air quality turns: ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਮੰਗਲਵਾਰ ਸਵੇਰੇ ਦੀ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ । ਉੱਥੇ ਹੀ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ । ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਵੱਧ ਤੋਂ ਵੱਧ ਹਵਾ ਗੁਣਵਤਾ ਸੂਚਕ ਅੰਕ (AQI) 377 ਦਰਜ ਕੀਤਾ ਗਿਆ। ਧਰਤੀ ਵਿਗਿਆਨ ਮੰਤਰਾਲੇ ਦੀ ਏਅਰ ਕੁਆਲਟੀ ਨਿਗਰਾਨੀ ਏਜੰਸੀ ਨੇ ਕਿਹਾ ਕਿ ਹਵਾ ਦੀ ਦਿਸ਼ਾ ਅਤੇ ਹਵਾ ਦੀ ਗਤੀ ਹਰਿਆਣਾ, ਪੰਜਾਬ ਅਤੇ ਹੋਰ ਗੁਆਂਢੀ ਇਲਾਕਿਆਂ ਵਿੱਚ ਪਰਾਲੀ ਸੜਨ ਨਾਲ ਨਿਕਲੇ ਪ੍ਰਦੂਸ਼ਿਤ ਤੱਤ ਦਿੱਲੀ ਪਹੁੰਚਣ ਲਈ ਅਨੁਕੂਲ ਹਨ। ਦਿੱਲੀ ਦੇ ਪੀਐੱਮ 2.5 ਸਕੇਂਦਰਣ ਵਿੱਚ ਪਰਾਲੀ ਸਾੜਨ ਦਾ ਯੋਗਦਾਨ ਐਤਵਾਰ ਨੂੰ 19 ਪ੍ਰਤੀਸ਼ਤ ਸੀ।
ਦਿੱਲੀ ਵਿੱਚ ਮੰਗਲਵਾਰ ਸਵੇਰੇ ਹਵਾ ਦੀ ਗੁਣਵੱਤਾ ਦਾ ਇੰਡੈਕਸ ਅਧਿਕਤਮ (AQI) 377 ਰਿਕਾਰਡ ਕੀਤਾ ਗਿਆ । ਰੋਹਿਨੀ ਵਿੱਚ ਹਵਾ ਦੀ ਗੁਣਵੱਤਾ ਦਾ ਇੰਡੈਕਸ 343, ਆਰਕੇ ਪੁਰਮ ਵਿੱਚ 329, ਆਨੰਦ ਵਿਹਾਰ ਵਿੱਚ 377 ਅਤੇ ਮੁੰਡਕਾ ਵਿੱਚ 363 ਪਾਇਆ ਗਿਆ । ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਔਸਤ AQI 343 ਅਤੇ ਐਤਵਾਰ ਨੂੰ 349 ਸੀ। ਜ਼ੀਰੋ ਅਤੇ 50 ਦੇ ਵਿਚਕਾਰ AQI ‘ਚੰਗਾ’, 51 ਅਤੇ 100 ਦੇ ਵਿਚਕਾਰ AQI ‘ਸੰਤੋਸ਼ਜਨਕ’, 101 ਅਤੇ 200 ਵਿਚਾਲੇ ‘ਮੱਧਮ’, 201 ਅਤੇ 300 ਵਿਚਾਲੇ ‘ਮਾੜੇ’, 301 ਅਤੇ 400 ‘ਬਹੁਤ ਖਰਾਬ’ ਅਤੇ 401 ਅਤੇ 500 ਦੇ ਵਿਚਕਾਰ AQI ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।
ਹੋਰ 8 ਵੱਡੇ ਸ਼ਹਿਰਾਂ ਦੇ ਹਵਾ ਦੀ ਗੁਣਵੱਤਾ ਦਾ ਪੱਧਰ
ਅਹਿਮਦਾਬਾਦ – 113
ਬੰਗਲੁਰੂ – 98
ਮੁੰਬਈ – 344
ਪੁਣੇ – 50
ਚੇੱਨਈ – 41
ਹੈਦਰਾਬਾਦ – 141
ਕੋਲਕਾਤਾ- 153
ਦੱਸ ਦੇਈਏ ਕਿ ਹਵਾ ਦੀ ਗਤੀ ਅਤੇ ਤਾਪਮਾਨ ਘੱਟ ਹੋਣ ਕਾਰਨ ਪ੍ਰਦੂਸ਼ਕਾਂ ਦੇ ਇਕੱਠੇ ਹੋ ਜਾਂਦੀ ਹੈ ਜਦੋਂ ਕਿ ਹਵਾ ਦੀ ਗਤੀ ਤੇਜ਼ ਹੋਣ ਨਾਲ ਪ੍ਰਦੂਸ਼ਕਾਂ ਦੇ ਫੈਲਣ ਵਿੱਚ ਸਹਾਇਤਾ ਕਰਦੀ ਹੈ। ਕੇਂਦਰ ਸਰਕਾਰ ਦੀ ਏਅਰ ਕੁਆਲਟੀ ਦੀ ਭਵਿੱਖਬਾਣੀ ਪ੍ਰਣਾਲੀ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਖੇਤਾਂ ਵਿੱਚ ਪਰਾਲੀ ਸਾੜ ਰਹੇ ਹਨ, ਜਿਸ ਨਾਲ ਦਿੱਲੀ-ਐਨਸੀਆਰ ਦੀ ਹਵਾ ਦੀ ਕੁਆਲਟੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।