Delhi chalo march: ਖੇਤੀਬਾੜੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ । ਕਿਸਾਨ 26 ਨਵੰਬਰ ਤੋਂ ਦਿੱਲੀ ਦੀ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ । ਕਿਸਾਨ ਦਿੱਲੀ-ਹਰਿਆਣਾ ਦੀ ਸੀਮਾ ਸਿੰਘੁ ਬਾਰਡਰ ‘ਤੇ ਡਟੇ ਹੋਏ ਹਨ। ਕੁਝ ਕਿਸਾਨ ਦਿੱਲੀ ਦੇ ਨਿਰੰਕਾਰੀ ਸਮਗਾਮ ਮੈਦਾਨ ਵਿੱਚ ਮੌਜੂਦ ਹਨ। ਸ਼ਨੀਵਾਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਹੁਣ ਸਿੰਘੁ ਬਾਰਡਰ ‘ਤੇ ਹੀ ਪ੍ਰਦਰਸ਼ਨ ਕਰਨਗੇ ਅਤੇ ਬੁਰਾੜੀ ਦੇ ਨਿਰੰਕਾਰੀ ਸਮਾਗਮ ਮੈਦਾਨ ਵਿੱਚ ਨਹੀਂ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਰੋਜ਼ਾਨਾ ਸਵੇਰੇ 11 ਵਜੇ ਮੀਟਿੰਗ ਕਰਨਗੇ ਅਤੇ ਅੱਗੇ ਦੀ ਰਣਨੀਤੀ ਦਾ ਤੈਅ ਕਰਨਗੇ।
ਦਰਅਸਲ, ਪੰਜਾਬ ਦੀ ਸਭ ਤੋਂ ਵੱਡੇ ਕਿਸਾਨ ਸੰਗਠਨਾਂ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਵੀ ਬੁਰਾੜੀ ਨਾ ਜਾਣ ਲਈ ਸਹਿਮਤੀ ਜਤਾਈ ਹੈ । ਧੜੇ ਦੇ ਨੇਤਾਵਾਂ ਨੇ ਦਾਅਵਾ ਕੀਤਾ ਕਿ ਇੱਕ ਲੱਖ ਤੋਂ ਵੱਧ ਕਿਸਾਨ ਟਰੈਕਟਰ-ਟਰਾਲੀਆਂ, ਬੱਸਾਂ ਅਤੇ ਹੋਰ ਗੱਡੀਆਂ ਵਿੱਚ ਕੌਮੀ ਰਾਜਧਾਨੀ ਵੱਲ ਮਾਰਚ ਕਰ ਰਹੇ ਹਨ । ਕਿਸਾਨ ਲੰਬੇ ਸਮੇਂ ਲਈ ਇੱਥੇ ਡਟੇ ਰਹਿਣ ਲਈ ਤਿਆਰ ਹੋ ਗਏ ਹਨ। ਉਨ੍ਹਾਂ ਦੀਆਂ ਗੱਡੀਆਂ ਵਿੱਚ ਰਾਸ਼ਨ, ਭਾਂਡੇ, ਕੰਬਲਾਂ ਨਾਲ ਭਰੇ ਹੋਏ ਹਨ। ਇੱਕ ਪ੍ਰਦਰਸ਼ਨਕਾਰੀ ਕਿਸਾਨ ਨੇ ਕਿਹਾ, “ਜਦੋਂ ਤੱਕ ਕੇਂਦਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਖ਼ਤਮ ਨਹੀਂ ਕਰਦਾ, ਅਸੀਂ ਵਾਪਸ ਨਹੀਂ ਜਾਵਾਂਗੇ।”
ਜ਼ਿਕਰਯੋਗ ਹੈ ਕਿ ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇ ਕਿਸਾਨ ਚਾਹੁੰਦੇ ਹਨ ਕਿ ਭਾਰਤ ਸਰਕਾਰ ਛੇਤੀ ਹੀ ਗੱਲ ਕਰੇ, 3 ਦਸੰਬਰ ਤੋਂ ਪਹਿਲਾਂ ਗੱਲ ਕਰੋ, ਤਾਂ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਵੇਂ ਹੀ ਤੁਸੀ ਨਿਰਧਾਰਤ ਜਗ੍ਹਾ ‘ਤੇ ਚਲੇ ਜਾਂਦੇ ਹੋ, ਉਸਦੇ ਅਗਲੇ ਹੀ ਦਿਨ ਭਾਰਤ ਸਰਕਾਰ ਤੁਹਾਡੀਆਂ ਮੁਸ਼ਕਿਲਾਂ ਅਤੇ ਮੰਗਾਂ ਲਈ ਗੱਲਬਾਤ ਕਰਨ ਲਈ ਤਿਆਰ ਹੈ। ਅਮਿਤ ਸ਼ਾਹ ਨੇ ਕਿਹਾ ਕਿ ਵੱਖ-ਵੱਖ ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਕਿਸਾਨ ਭਰਾ ਇੰਨੀ ਠੰਡ ਵਿੱਚ ਆਪਣੇ ਟਰੈਕਟਰ-ਟਰਾਲੀ ਲੈ ਕੇ ਖੁੱਲੇ ਵਿੱਚ ਬੈਠੇ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ ਪੁਲਿਸ ਤੁਹਾਨੂੰ ਇੱਕ ਵੱਡੇ ਮੈਦਾਨ ਵਿੱਚ ਲਿਜਾਣ ਲਈ ਤਿਆਰ ਹੈ। ਹੈ ਜਿੱਥੇ ਤੁਹਾਨੂੰ ਸੁਰੱਖਿਆ ਪ੍ਰਣਾਲੀ ਅਤੇ ਸਹੂਲਤਾਂ ਮਿਲਣਗੀਆਂ।
ਦੱਸ ਦੇਈਏ ਕਿ ਗ੍ਰਹਿ ਮੰਤਰੀ ਦੇ ਇਸ ਬਿਆਨ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਹਮਲਾ ਕੀਤਾ ਹੈ । ਟਿਕੈਤ ਨੇ ਕਿਹਾ, “ਅਮਿਤ ਸ਼ਾਹ ਦਾ ਬਿਆਨ ਕਿਸਾਨਾਂ ਦਾ ਅਪਮਾਨ ਹੈ। ਅਮਿਤ ਸ਼ਾਹ ਗੁੰਡਾਗਰਦੀ ਵਰਗੀਆਂ ਗੱਲਾਂ ਨਾ ਬੋਲੋ। ਤੁਹਾਨੂੰ ਕਿਸਾਨਾਂ ਨਾਲ ਸੰਜਮ ਨਾਲ ਗੱਲ ਕਰਨੀ ਚਾਹੀਦੀ ਹੈ।” ਉੱਥੇ ਹੀ ਅੱਜ ਸਾਰੀਆਂ ਸੰਸਥਾਵਾਂ ਦੀਆਂ ਦੋ ਮੀਟਿੰਗਾਂ ਹਨ। ਪਹਿਲੀ ਮੀਟਿੰਗ ਸਵੇਰੇ 11 ਵਜੇ ਅਤੇ ਦੂਜੀ ਦੁਪਹਿਰ 2 ਵਜੇ ਹੋਣੀ ਹੈ । ਇਸ ਮੀਟਿੰਗ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੀ ਅੱਗੇ ਦੀ ਰਣਨੀਤੀ ਤੈਅ ਕਰਨਗੀਆਂ।
ਇਹ ਵੀ ਦੇਖੋ: Burari ਮੈਦਾਨ ਪਹੁੰਚੇ ਪੰਜਾਬ ਦੇ ਕਿਸਾਨ, ਗੱਡ ਦਿੱਤੇ ਝੰਡੇ, ਬਾਕੀਆਂ ਦੀ ਉਡੀਕ