delhi cm arvind kejriwal said: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਜਲਦ ਨਰਸਰੀ ਐਡਮਿਸ਼ਨ ਦੀ ਪ੍ਰੀਕ੍ਰਿਆ ਸ਼ੁਰੂ ਹੋਵੇਗੀ।ਦਿੱਲੀ ‘ਚ ਆਮ ਤੌਰ ‘ਤੇ ਦਿਸੰਬਰ ਦੇ ਆਖਿਰੀ ‘ਚ ਨਰਸਰੀ ਐਡਮਿਸ਼ਨ ਦੀ ਪ੍ਰੀਕਿਰਿਆ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਕੋਰੋਨਾ ਦੇ ਚਲਦਿਆਂ ਅਜੇ ਤੱਕ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਅੱਜ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਦੀ ਬੈਠਕ ਹੋਈ ਜਿਸ ‘ਚ ਇਹ ਮੁੱਦਾ ਚੁੱਕਿਆ ਗਿਆ ਅਤੇ ਇਸ ‘ਤੇ ਮੁੱਖ ਮੰਤਰੀ ਕੇਜਰੀਵਾਲ ਨੇ ਨਰਸਰੀ ਐਡਮਿਸ਼ਨ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ।ਮੁੱਖ ਮੰਤਰੀ ਨੇ ਕਿਹਾ, ”ਸਰਕਾਰ ਹੋਣ ਦੇ ਨਾਤੇ ਜ਼ਿੰਮੇਵਾਰੀ ਹੈ ਕਿ ਕਿਸੇ ਬੱਚੇ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਅਨਿਆਂ ਨਾ ਹੋਵੇ।ਪ੍ਰਾਈਵੇਟ ਸਕੂਲ ਨੂੰ ਸਕੂਲ ਚਲਾਉਣ ਦੀ ਛੋਟ ਹੈ।ਪ੍ਰਾਈਵੇਟ ਸਕੂਲਾਂ ਨੂੰ ਅਸੀਂ ਆਪਣਾ ਪਾਰਟਨਰ ਮੰਨਦੇ ਹਾਂ।ਸਾਰੇ ਬੱਚੇ ਸਕੂਲ ‘ਚ ਦੋਬਾਰਾ ਵਾਪਸ ਆਉਣਾ ਸੀ,ਪਰ ਮਾਪਿਆਂ ਨੂੰ ਚਿੰਤਾ ਹੈ।ਸਕੂਲ ਖੋਲ੍ਹਣ ਦਾ ਅਨੁਭਵ ਕਈ ਦੇਸ਼ਾਂ ‘ਚ ਚੰਗਾ ਨਹੀਂ ਰਿਹਾ ਹੈ।ਕੋਈ ਵੀ ਮਾਪੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਰੋਨਾ ਹੋ ਜਾਵੇ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ, ” ਹੁਣ ਵੈਕਸੀਨ ਆ ਗਿਆ ਹੈ ਤਾਂ ਕੁਝ ਕਲਾਸਾਂ ਦੇ ਲਈ ਸਕੂਲ ਖੋਲੇ ਹਨ।ਨਰਸਰੀ ਐਡਮਿਸ਼ਨ ਖੋਲਣ ਦੀ ਮੰਗ ਕੀਤੀ ਸੀ, ਤੁਰੰਤ ਨਰਸਰੀ ਐਡਮਿਸ਼ਨ ਨੂੰ ਖੋਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।ਇਸ ਵਾਰ ਕੋਰੋਨਾ ਕਾਰਨ ਦੇਰੀ ਹੋਈ ਪਰ ਹੁਣ ਨਰਸਰੀ ਐਡਮਿਸ਼ਨ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾਵੇਗਾ।ਅਰਵਿੰਦ ਕੇਜਰੀਵਾਲ ਨੇ ਕਿਹਾ, ਕੋਰੋਨਾ ਦੌਰਾਨ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੇ ਮਿਲ ਕੇ ਕੰਮ ਕੀਤਾ ਹੈ।ਸਾਰੇ ਲੋਕ ਚਾਹੁੰਦੇ ਹਨ ਕਿ ਇਕਾਨਮੀ ਤੇਜੀ ਨਾਲ ਖੁੱਲਣ।ਪਰ ਜਿਵੇਂ ਹੀ ਸਕੂਲਾਂ ਦੀ ਗੱਲ ਆਉਂਦੀ ਹੈ ਤਾਂ ਸਾਰੇ ਲੋਕ ਚਾਹੁੰਦੇ ਹਨ ਕਿ ਅਜੇ ਇਸਨੂੰ ਲੈ ਕੇ ਜਲਦਬਾਜ਼ੀ ਨਾ ਕਰਨਾ।ਬੱਚਿਆਂ ਦੀ ਜ਼ਿੰਦਗੀ ਸਭ ਨੂੰ ਪਿਆਰੀ ਹੈ।ਕੋਈ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਨੂੰ ਕੋਵਿਡ ਹੋ ਜਾਵੇ… ਬੱਚੇ ਦੀ ਸਿਹਤ ਦੇ ਨਾਲ ਕੁਝ ਹੋ ਜਾਵੇ।ਅਜੇ ਕੁਝ ਸਕੂਲ ਖੁੱਲੇ ਹਨ, ਹੁਣ ਵੈਕਸੀਨ ਆ ਗਿਆ ਹੈ ਤਾਂ ਸਾਨੂੰ ਉਮੀਦ ਕਰਦੇ ਹਾਂ ਕਿ ਬਾਕੀ ਸਕੂਲ ਵੀ ਜਲਦ ਖੁੱਲ ਜਾਣਗੇ।
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!