Delhi CNG Price: ਨਵੀਂ ਦਿੱਲੀ: ਦਿੱਲੀ ਵਿੱਚ ਲਾਕਡਾਊਨ ਵਿੱਚ ਲਗਭਗ ਹਰ ਗਤੀਵਿਧੀਆਂ ਦੀ ਛੂਟ ਦਿੱਤੀ ਗਈ ਹੈ । ਇਸ ਦੌਰਾਨ ਦਿੱਲੀ ਸਰਕਾਰ ਨੇ ਸੋਮਵਾਰ ਸ਼ਾਮ ਨੂੰ CNG ਦੇ ਭਾਅ ਵਿੱਚ 1 ਰੁਪਏ ਪ੍ਰਤੀ ਕਿਲੋ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ । ਸੀਐਨਜੀ ਦੀ ਨਵੀਂ ਦਰ 2 ਜੂਨ ਤੋਂ ਭਾਵ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈ ਹੈ ।
ਵਾਹਨਾਂ ਦੇ ਲਈ CNG ਤੇ ਰਸੋਈਆਂ ਵਿੱਚ ਪਾਈਪ ਨਾਲ ਕੁਦਰਤੀ ਗੈਸ ਸਪਲਾਈ ਕਰਨ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮਟਿਡ ਨੇ ਸੋਮਵਾਰ ਨੂੰ ਟਵੀਟ ਦੇ ਰਾਹੀ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ CNG ਦੀ ਕੀਮਤ 42 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧਾ ਕੇ 43 ਰੁਪਏ ਕਿਲੋਗ੍ਰਾਮ ਕਰ ਦਿੱਤੀ ਗਈ । ਵਧੀਆਂ ਕੀਮਤਾ 2 ਜੂਨ 2020 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਹਾਲਾਂਕਿ PNG ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ 2 ਜੂਨ 2020 ਨੂੰ ਸਵੇਰੇ 6 ਵਜੇ ਤੋਂ ਸੀਐਨਜੀ ਦੀਆਂ ਦਰਾਂ 42 ਰੁਪਏ ਤੋਂ ਲੈ ਕੇ 43 ਰੁਪਏ ਪ੍ਰਤੀ ਕਿੱਲੋ ਤੱਕ ਰਹਿਣਗੀਆਂ । ਆਈਜੀਐਲ ਨੇ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ। ਹਾਲਾਂਕਿ, PNG ਦੀ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ । ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਕੰਪਨੀ ਨੇ CNG ਦੀ ਕੀਮਤ ਵਿੱਚ 3.2 ਰੁਪਏ ਪ੍ਰਤੀ ਕਿੱਲੋ ਅਤੇ PNG ਦੀਆਂ ਕੀਮਤਾਂ ਵਿੱਚ 1.55 ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਸੀ ।
ਦੱਸ ਦੇਈਏ ਕਿ ਦੇਸ਼ ਵਿੱਚ 25 ਮਾਰਚ ਤੋਂ ਲਾਕਡਾਊਨ ਲਾਗੂ ਕੀਤਾ ਗਿਆ ਹੈ । ਉਸ ਤੋਂ ਬਾਅਦ ਬਾਲਣ ਦੀ ਖਪਤ ਵਿੱਚ ਵੱਡੀ ਗਿਰਾਵਟ ਵੇਖੀ ਗਈ ਹੈ । ਬਾਲਣ ਦੀ ਵਿਕਰੀ ਲਗਭਗ 90 ਪ੍ਰਤੀਸ਼ਤ ਘੱਟ ਗਈ ਹੈ । ਹੁਣ ਕੁਝ ਥਾਵਾਂ ‘ਤੇ ਲਾਕਡਾਊਨ ਖੋਲ੍ਹਿਆ ਗਿਆ ਹੈ ਤਾਂ ਵੀ ਇਸਦੀ ਵਿਕਰੀ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ । ਵਿਕਰੀ ਵਿਚ ਕੋਈ ਵਾਧਾ ਨਾ ਹੋਣ ਕਾਰਨ ਵੀ ਕੰਪਨੀ ਨੂੰ ਇਸ ਦੇ ਖਰਚੇ ਸਹਿਣੇ ਪੈਂਦੇ ਹਨ । ਕਰਮਚਾਰੀਆਂ ਨੂੰ ਤਨਖਾਹਾਂ ਦੇਣ, ਬਿਜਲੀ ਕੁਨੈਕਸ਼ਨ, ਰੱਖ-ਰਖਾਅ ਅਤੇ ਕਿਰਾਇਆ ਦਾ ਚਾਰਜ ਤੈਅ ਕਰਨ ਲਈ ਗੈਸ ਕੰਪਨੀ ਨੂੰ ਆਪਣੇ ਖਰਚਿਆਂ ਨੂੰ ਪਹਿਲਾਂ ਵਾਂਗ ਜਾਰੀ ਰੱਖਣਾ ਪੈਂਦਾ ਹੈ।