delhi corona cases arvind kejriwal press conference updates: ਦਿੱਲੀ ‘ਚ ਕੋਰੋਨਾ ਵਾਇਰਸ ਦੇ ਜਾਰੀ ਮਹਾਸੰਕਟ ਦੌਰਾਨ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕੀਤੀ।ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ‘ਚ 72 ੱਲੱਖ ਰਾਸ਼ਨਕਾਰਡ ਧਾਰਕ ਹਨ।ਉਨ੍ਹਾਂ ਸਾਰਿਆਂ ਨੂੰ ਦੋ ਮਹੀਨਿਆਂ ਤੱਕ ਮੁਫਤ ‘ਚ ਰਾਸ਼ਨ ਮਿਲੇਗਾ।ਕੋਰੋਨਾ ਸੰਕਟ ਅਤੇ ਕਈ ਦਿਨਾਂ ਤੋਂ ਜਾਰੀ ਲਾਕਡਾਊਨ ਦੌਰਾਨ ਦਿੱਲੀ ਸੀਐੱਮ ਨੇ ਇਹ ਵੱਡਾ ਐਲਾਨ ਕੀਤਾ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਜਿੰਨੇ ਵੀ ਆਟੋਚਾਲਕ, ਟੈਕਸੀਚਾਲਕ ਹਨ।ਉਨਾਂ੍ਹ ਸਾਰਿਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇਗੀ।ਇਸ ਦੇ ਤਹਿਤ ਕਰੀਬ ਡੇਢ ਲੱਖ ਆਟੋ-ਟੈਕਸੀ ਚਾਲਕਾਂ ਨੂੰ ਲਾਭ ਹੋਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਹਫਤੇ ਹੀ ਮਜ਼ਦੂਰਾਂ ਨੂੰ ਵੀ ਅਜਿਹੀ ਮੱਦਦ ਦਿੱਤੀ ਗਈ ਹੈ।ਲਾਕਡਾਊਨ ਗਰੀਬ ਲੋਕਾਂ ਲਈ ਆਰਥਿਕ ਸੰਕਟ ਪੈਦਾ ਕਰ ਦਿੰਦਾ ਹੈ।ਪਿਛਲੇ ਹਫਤੇ ਸਾਨੂੰ ਮਜ਼ਦੂਰਾਂ ਦੇ ਖਾਤੇ ‘ਚ 5000-5000 ਦੀ ਸਹਾਇਤਾ ਰਾਸ਼ੀ ਪਾਈ ਸੀ।ਦਿੱਲੀ ‘ਚ ਮੁੱਖ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਦੋ ਮਹੀਨੇ ਮੁਫਤ ‘ਚ ਰਾਸ਼ਨ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਦੋ ਮਹੀਨੇ ਤੱਕ ਲਾਕਡਾਊਨ ਚੱਲੇਗਾ।ਅਸੀਂ ਚਾਹੁੰਦੇ ਹਾਂ ਕਿ ਹਾਲਾਤ ਸੁਧਰਨ ਤਾਂ ਜਲਦ ਲਾਕਡਾਊਨ ਨੂੰ ਹਟਾਇਆ ਜਾਵੇ।