delhi coronavirus lockdown live updates: ਦਿੱਲੀ ਦੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਅਗਲੇ 4-5 ਦਿਨ ‘ਚ, 2700 ਬੈੱਡ ਅਤੇ ਜੁੜਨੇ ਵਾਲੇ ਹਨ।ਕੋਰੋਨਾ ਹੁੰਦੇ ਹੀ ਹਸਪਤਾਲਾਂ ਵੱਲ ਨਾ ਭੱਜੋ।ਹੋਮ-ਆਈਸੋਲੇਸ਼ਨ ‘ਚ ਹੀ ਰਹੋ।ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਹਨ ਕਿ ਜੇਕਰ ਕੋਈ ਵੀ ਹਸਪਤਾਲ ਐਪ ‘ਤੇ ਠੀਕ ਜਾਣਕਾਰੀ ਨਹੀਂ ਦੇਵੇਗਾ ਤਾਂ ਉਸਦੇ ਵਿਰੁੱਧ ਕਾਰਵਾਈ ਹੋਵੇਗੀ।ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੋਰੋਨਾ ਦਾ 25,000 ਹਰ ਦਿਨ ਦਾ ਅੰਕੜਾਂ ਹੁਣ ਅੱਗੇ ਵੱਧ ਚੁੱਕਾ ਹੈ।3 ਅਪ੍ਰੈਲ ਨੂੰ ਸਾਡੇ ਕੋਲ 6,071 ਬੈੱਡ ਮੌਜੂਦ ਸਨ।ਸਾਡੇ ਕੋਲ 19,101 ਬੈੱਡ ਹਨ।ਕਰੀਬ 2 ਹਫਤਿਆਂ ਦੇ ਸਮੇਂ ‘ਚ ਤਿੰਨ ਗੁਣਾ ਤੋਂ ਵੱਧ ਬੈੱਡ ਵਧਾ ਦਿੱਤੇ ਗਏ ਹਨ।
ਇਸ ‘ਚ 2,500 ਬੈੱਡ ਅਜੇ ਵੀ ਖਾਲੀ ਹਨ।ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਹੈ ਕਿ ਦਿੱਲੀ ‘ਚ ਭਲਕੇ 23,686 ਕੋਰੋਨਾ ਦੇ ਮਾਮਲੇ ਆਏ ਹਨ ਪਾਜ਼ੇਟਿਵਿਟੀ ਰੇਟ 26 ਫੀਸਦੀ ਰਿਹਾ।ਦਿੱਲੀ ‘ਚ ਅਜੇ ਕੁਲ 18,923 ਬੈੱਡ ਹੈਂਸ ਜਿਸ ‘ਚ 2462 ਬੈਡ ਖਾਲੀ ਹਨ।ਪਿਛਲੇ 10-12 ਦਿਨਾਂ ‘ਚ 3 ਗੁਣਾ ਬੈੱਡ ਵਧੇ ਹਨ।ਯੂ.ਪੀ ‘ਚ ਮੰਤਰੀ ਸਿਧਾਰਥ ਸਿੰਘ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲਦੀ ‘ਚ ਲਾਕਡਾਊਨ ਲਗਾਇਆ,
ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।ਕੱਲ ਰਾਤ ਨੂੰ ਸਾਨੂੰ ਲਾਕਡਾਊਨ ਦਾ ਪ੍ਰਭਾਵ ਗਾਜ਼ੀਆਬਾਦ, ਨੋਇਡਾ ਬਾਰਡਰ ‘ਤੇ ਦੇਖਿਆ।ਦਿੱਲੀ ਦੀਆਂ ਬੱਸਾ ਨੇ ਲੋਕਾਂ ਨੂੰ ਬਾਰਡਰ ‘ਤੇ ਲਾਕਰ ਛੱਡ ਦਿੱਤਾ।ਯੂ.ਪੀ. ਦੇ ਸੀਐੱਮ ਯੋਗੀ ਆਦਿੱਤਿਆਨਾਥ ਨੇ ਕੱਲ ਹੀ ਉਨਾਂ੍ਹ ਲੋਕਾਂ ਨੂੰ ਉਨਾਂ੍ਹ ਦੇ ਘਰ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ।
ਕੀ ਸੱਚਮੁੱਚ ਚਲਦੇ ਨੇ ਮਾਸਕ ‘ਤੇ ਕੀੜੇ? ਵਾਇਰਲ ਵੀਡੀਓ ਦੇਖ ਡਾਕਟਰ ਨੂੰ ਆਇਆ ਗੁੱਸਾ, ਲੋਕਾਂ ਨੂੰ ਦੇ ਦਿੱਤੀ ਇਹ ਸਲਾਹ