delhi covid 19 cases rises: ਦੇਸ਼ ਦੇ 5 ਵੱਡੇ ਸੂਬਿਆਂ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਇੱਕ ਵਾਰ ਫਿਰ ਪੈਰ ਪਸਾਰਨ ਲੱਗਾ ਹੈ।ਪਿਛਲੇ ਦਿਨੀਂ ਸਿਰਫ ਮਹਾਰਾਸ਼ਟਰ ਅਤੇ ਕੇਰਲ ਵਰਗੇ ਸੂਬਿਆਂ ਤੋਂ ਦੇਸ਼ਭਰ ‘ਚ ਕਰੀਬ 74 ਫੀਸਦੀ ਕੋਰੋਨਾ ਦੇ ਮਾਮਲੇ ਦਰਜ ਹੋਏ ਸੀ।ਫਿਲਹਾਲ ਦਿੱਲੀ ‘ਚ ਵੀ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਸੰਖਿਆ ਤੇਜੀ ਨਾਲ ਵਧ ਰਹੀ ਹੈ।ਦੂਜੇ ਪਾਸੇ, ਦੇਸ਼ਭਰ ‘ਚ ਪਿਛਲ਼ੇ 24 ਘੰਟਿਆਂ ‘ਚ ਕੋਰੋਨਾ ਦੇ 16,488 ਨਵੇਂ ਮਾਮਲੇ ਸਾਹਮਣੇ ਆਏ ਹਨ
ਜਦੋਂ ਕਿ 113 ਲੋਕਾਂ ਦੀ ਮੌਤ ਹੋਈ ਹੈ।ਦੂਜੇ ਪਾਸੇ, 12771 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ‘ਚ ਹੁਣ ਤਕ ਕੋਰੋਨਾ ਦੇ ਕੁਲ 1,10,79,979 ਮਾਮਲੇ ਸਾਹਮਣੇ ਆਏ ਹਨ।ਜਦੋਂ ਕਿ ਕੁਲ ਠੀਕ ਹੋਣ ਵਾਲਿਆਂ ਦੀ ਸੰਖਿਆ 1,07,63, 451 ਹੈ।ਸਰਗਰਮ ਮਾਮਲਿਆਂ ਦੀ ਗੱਲ ਕਰੀਏ ਤਾਂ ਦੇਸ਼ ‘ਚ ਹੁਣ ਵੀ ਕੋਰੋਨਾ ਦੇ 1, 59, 590 ਸਰਗਰਮ ਮਾਮਲੇ ਹਨ।ਕੋਰੋਨਾ ਤੋਂ ਬਚਾਅ ਲਈ 1,42,42,547 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।ਕੇਰਲ, ਮਹਾਰਾਸ਼ਟਰ, ਪੰਜਾਬ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ ‘ਚ ਵਧਦੇ ਮਾਮਲਿਆਂ ਵਿਚਾਲੇ ਕੈਬਿਨੇਟ ਸਕੱਤਰ 8 ਸੂਬਿਆਂ ਸੰਗ ਸਮੀਖਿਆ ਬੈਠਕ ਕਰਨਗੇ।
ਸਿੰਘੂ ਤਿਆਰ ਹੁੰਦੈ ‘ਗ੍ਰੀਨ ਪਾਰਕ’, ਲੱਗੂਗੀ ਅੰਗਰੇਜ਼ੀ ਘਾਹ, ਪਾਣੀ ਵਾਲੇ ਪੱਖੇ ਤੇ ਵੇਖੋ ਹੋਰ ਕੀ-ਕੀ…!