delhi dy cm manish sisodia tweet: ਕੋਰੋਨਾ ਸੰਕਟ ਦੌਰਾਨ 12ਵੀਂ ਦੀ ਬੋਰਡ ਪ੍ਰੀਖਿਆ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ।ਹੁਣ ਐਤਵਾਰ ਨੂੰ ਕੇਂਦਰ ਨੇ ਇਸ ਸਿਲਸਿਲੇ ‘ਚ ਇੱਕ ਅਹਿਮ ਬੈਠਕ ਕੀਤੀ ਅਤੇ ਪ੍ਰੀਖਿਆਵਾਂ ਨੂੰ ਕਰਾਉਣ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ।ਉਸ ਮੀਟਿੰਗ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਹਿੱਸਾ ਲਿਆ ਸੀ।ਉਨਾਂ੍ਹ ਵਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਬੋਰਡ ਪ੍ਰੀਖਿਆਵਾਂ ਤੋ ਪਹਿਲਾਂ ਵਿਦਿਆਰਥੀਆਂ ਨੂੰ ਕੋਰੋਨਾ ਦਾ ਟੀਕਾ ਲਗਾਉਣਾ ਜ਼ਰੂਰੀ ਹੈ।
ਉਨਾਂ੍ਹ ਨੇ ਟਵੀਟ ਕਰ ਕੇ ਉਸ ਮੀਟਿੰਗ ਦੀ ਵੀ ਜਾਣਕਾਰੀ ਦਿੱਤੀ ਹੈ ਅਤੇ ਆਪਣੇ ਸੁਝਾਅ ਵੀ ਸਾਂਝਾ ਕੀਤਾ ਹੈ।ਮਨੀਸ਼ ਸਿਸੋਦੀਆ ਵਲੋਂ ਜੋਰ ਦੇ ਕੇ ਕਿਹਾ ਗਿਆ ਹੈ ਕਿ ਬੋਰਡ ਪ੍ਰੀਖਿਆ ਤੋਂ ਪਹਿਲਾਂ 12ਵੀਂ ‘ਚ ਪੜ ਰਹੇ ਡੇਢ ਕਰੋੜ ਵਿਦਿਆਰਥੀਆਂ ਨੂੰ ਜਲਦ ਕੋਰੋਨਾ ਦੀ ਵੈਕਸੀਨ ਲਗਾਈ ਜਾਵੇ।ਟਵੀਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ‘ਚ ਅੱਜ ਮੰਗ ਰੱਖੀ ਸੀ ਕਿ ਪ੍ਰੀਖਿਆ ਤੋਂ ਪਹਿਲਾਂ 12ਵੀਂ ਦੇ ਸਾਰੇ ਬੱਚਿਆਂ ਲਈ ਵੈਕਸੀਨ ਦੀ ਵਿਵਸਥਾ ਕਰਨ।ਬੱਚਿਆਂ ਨੂੰ ਸੁਰੱਖਿਆ ਨਾਲ ਖਿਲਵਾੜ ਕਰ ਕੇ ਪ੍ਰੀਖਿਆ ਦਾ ਆਯੋਜਨ ਕਰਾਉਣ ਦੀ ਜਿੱਦ ਬਹੁਤ ਵੱਡੀ ਗਲਤੀ ਅਤੇ ਨਾਸਮਝੀ ਸਾਬਿਤ ਹੋਵੇਗੀ।
ਇਹ ਵੀ ਪੜੋ:ਅੰਦੋਲਨ ਦੇ 6 ਮਹੀਨੇ ਹੋਣ ‘ਤੇ ‘ਕਾਲਾ ਦਿਵਸ’, ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਕਰਨਾਲ ਤੋਂ ਸਿੰਘੂ ਬਾਰਡਰ ਲਈ ਰਵਾਨਾ…
ਸਿਸੋਦੀਆ ਵਲੋਂ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਜੇਕਰ ਦੇਸ਼ ‘ਚ ਵੈਕਸੀਨ ਦੀ ਘਾਟ ਹੈ ਤਾਂ ਫਾਈਜ਼ਰ ਕੰਪਨੀ ਤੋਂ ਵੀ ਗੱਲ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਦੀ ਪਹਿਲਤਾ ਵੈਕਸੀਨੇਸ਼ਨ ਹੋਣੀ ਚਾਹੀਦੀ।ਕੇਂਦਰ ਸਰਕਾਰ ਫਾਈਜ਼ਰ ਨਾਲ ਗੱਲ ਕਰ ਕੇ ਦੇਸ਼ ਭਰ ‘ਚ 12ਵੀਂ ਕਲਾਸ ਦੇ ਸਾਰੇ 1.4 ਕਰੋੜ ਬੱਚਿਆਂ ਅਤੇ ਸਕੂਲਾਂ ‘ਚ ਕਰੀਬ ਇੰਨੇ ਹੀ ਸਿੱਖਿਅਕਾਂ ਲਈ ਵੈਕਸੀਨ ਲੈ ਕੇ ਆਵੇ।ਕਿਉਂਕਿ ਜਿਆਦਾਤਰ 12ਵੀਂ ‘ਚ ਪੜ ਰਹੇ ਵਿਦਿਆਰਥੀਆਂ ਦੀ ਉਮਰ 18 ਸਾਲ ਤੋਂ ਘੱਟ ਹੈ।
ਅਜਿਹੇ ‘ਚ ਸਿਸੋਦੀਆ ਵਲੋਂ ਕਿਹਾ ਗਿਆ ਹੈ ਕਿ ਇਸ ‘ਤੇ ਰਿਸਰਚ ਕਰਨ ਦੀ ਲੋੜ ਹੈ ਤਾਂ ਕਿ 18 ਸਾਲ ਤੋਂ ਉੱਪਰ ਨੂੰ ਲੱਗਣ ਵਾਲੀ ਵੈਕਸੀਨ ਨੂੰ ਇਨਾਂ੍ਹ ਵਿਦਿਆਰਥੀਆਂ ਨੂੰ ਵੀ ਲਗਾਇਆ ਜਾ ਸਕੇ।ਇਸ ਬਾਰੇ ‘ਚ ਉਨ੍ਹਾਂ ਨੇ ਕਿਹਾ ਹੈ ਕਿ 12ਵੀਂ ‘ਚ ਪੜਨ ਵਾਲੇ ਕਰੀਬ 95 ਫੀਸਦੀ ਵਿਦਿਆਰਥੀਆਂ 17.5 ਸਾਲ ਦੀ ਉਮਰ ਦੇ ਉੱਪਰ ਹੈ।
ਇਹ ਵੀ ਪੜੋ:ਸਾਥੀ Doctor ਦੀ Corona ਨਾਲ ਮੌਤ ਪਿੱਛੋਂ ਭਾਵੁਕ ਹੋਈ ਵੱਡੀ ਡਾਕਟਰਨੀ, ਕਿਹਾ ‘1 Crore ਤੇ ਦਿਓ ਸ਼ਹੀਦ ਦਾ ਦਰਜ਼ਾ’…!