Delhi earthquake: ਦਿੱਲੀ ਵਿੱਚ ਇੱਕ ਹਫ਼ਤੇ ਦੇ ਅੰਦਰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਨੰਗਲੋਈ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਅਨੁਸਾਰ ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 2.3 ਰਹੀ। ਸਾਹਮਣੇ ਆ ਰਹੀ ਮੁੱਢਲੀ ਜਾਣਕਾਰੀ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 5 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ ਹਨ। ਫਿਲਹਾਲ ਇਸ ਭੂਚਾਲ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਗੌਰਤਲਬ ਹੈ ਕਿ 17 ਦਸੰਬਰ ਨੂੰ ਵੀ ਦਿੱਲੀ-ਐਨਸੀਆਰ ਦੇ ਕੁਝ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਉਸ ਸਮੇਂ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.2 ਸੀ। ਹਾਲਾਂਕਿ, ਇਸ ਸਮੇਂ ਦੌਰਾਨ ਵੀ ਕਿਸੇ ਤਰ੍ਹਾਂ ਦੇ ਜਾਨ ਜਾਂ ਮਾਲ ਦਾ ਨੁਕਸਾਨ ਨਹੀਂ ਹੋਇਆ ਸੀ। ਪਿਛਲੇ ਕਈ ਦਿਨਾਂ ਤੋਂ ਦਿੱਲੀ ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਦੇਸ਼ ਦੇ ਸੀਨੀਅਰ ਵਿਗਿਆਨੀਆਂ ਨੇ ਪਹਿਲਾਂ ਹੀ ਸੰਭਾਵਨਾ ਜਤਾਈ ਹੈ ਕਿ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕੋਈ ਵੀ ਵੱਡਾ ਭੂਚਾਲ ਆ ਸਕਦਾ ਹੈ। ਜਵਾਹਰ ਲਾਲ ਨਹਿਰੂ ਸੈਂਟਰ ਆਫ ਐਡਵਾਂਸਡ ਸਾਇੰਟਫਿਕ ਰਿਸਰਚ ਵਿੱਚ ਪ੍ਰੋਫੈਸਰ ਸੀਪੀ ਰਾਜੇਂਦ੍ਰਨ ਵੀ ਪਹਿਲਾਂ ਹੀ ਸੰਭਾਵਨਾ ਜਤਾ ਚੁੱਕੇ ਹਨ ਕਿ ਦਿੱਲੀ-NCR ਵਿੱਚ ਕਦੇ ਵੀ ਵੱਡਾ ਭੂਚਾਲ ਆ ਸਕਦਾ ਹੈ।
ਇਹ ਵੀ ਦੇਖੋ: ਦੇਖ ਲਉ ਮੋਦੀ ਸਾਬ ਵਿਦੇਸ਼ਾਂ ਤੋਂ ਫੰਡਿੰਗ ਦੀ ਸੱਚਾਈ, ਕਿਸਾਨਾਂ ਦੇ ਧੀ ਪੁੱਤ ਭੇਜ ਰਹੇ ਨੇ ਜਾਂ ਆਈ ਐਸ ਆਈ