delhi government school bag policy: ਦਿੱਲੀ ਸਰਕਾਰ ਨੇ ਸਕੂਲ ਬੈਗ ਪਾਲਿਸੀ ਨੂੰ ਲੈ ਕੇ ਇੱਕ ਸਰਕੁਲਰ ਜਾਰੀ ਕੀਤਾ ਹੈ।ਦਿੱਲੀ ਸਰਕਾਰ ਨੇ ਸਾਰੇ ਸਕੂਲਾਂ ਨੂੰ ਸਕੂਲ ਬੈਗ ਪਾਲਿਸੀ 2020 ਦੇ ਤਹਿਤ ਪ੍ਰਾਇਮਰੀ, ਸੈਕੇਂਡਰੀ ਸਕੂਲਾਂ ‘ਚ ਪੜਨ ਵਾਲੇ ਵਿਦਿਆਰਥੀਆਂ ਦੇ ਬੈਗ ਦਾ ਬੋਝ ਘੱਟ ਕਰਨ ਲਈ ਨਵੀਂਆਂ ਗਾਈਡਲਾਈਨਜ਼ ਦਾ ਪਾਲਨ ਕਰਨ ਦਾ ਨਿਰਦੇਸ਼ ਦਿੱਤਾ ਹੈ।ਨਵੇਂ ਆਦੇਸ਼ਾਂ ਮੁਤਾਬਕ ਸਾਰੇ ਸਕੂਲਾਂ ਨੂੰ ਸਕੂਲ ਬੈਗ ਦੇ ਵਜ਼ਨ ਦਾ ਚਾਰਟ ਸਕੂਲ ਦੇ ਨੋਟਿਸ ਬੋਰਡ ‘ਤੇ ਹਰ ਕਲਾਸਰੂਮ ‘ਚ ਲਗਾਉਣਾ ਹੋਵੇਗਾ।ਸਕੂਲਾਂ ਨੂੰ ਚੈੱਕ ਕਰਨਾ ਹੋਵੇਗਾ ਕਿ ਕਿਤੇ ਵਿਦਿਆਰਥੀਆਂ ਦਾ ਬੈਗ ਜਿਆਦਾ ਭਾਰਾ ਨਾ ਹੋਵੇ।ਨਾਲ ਹੀ ਵਿਦਿਆਰਥੀਆਂ ਨੂੰ ਬੈਗ ਦੀਆਂ ਦੋਵਾਂ ਬੈਲਟਾਂ ਨੂੰ ਟੰਗਣ ਲਈ ਪ੍ਰਮੋਟ ਕਰਨ ਦੀ ਜ਼ਿੰਮੇਵਾਰੀ ਵੀ ਸਕੂਲ ਦੀ ਹੋਵੇਗੀ।ਸਕੂਲ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਖ ਵੱਖ ਕਿਸਮਾਂ ਦੇ ਸਕੂਲ ਬੈਗਾਂ ਬਾਰੇ ਜਾਣਕਾਰੀ ਦੇਣ। ਵਿਦਿਆਰਥੀਆਂ ਨੂੰ ਵੀ ਸਰਕਾਰ ਦੁਆਰਾ ਦਿੱਤੀਆਂ ਸਿਫਾਰਸ਼ਾਂ ਅਨੁਸਾਰ ਬੈਗਾਂ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਨਾ ਪਏਗਾ। ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਚੰਗੀ ਮਾਤਰਾ ਵਿਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਏ ਤਾਂ ਜੋ ਬੱਚਿਆਂ ਨੂੰ ਘਰੋਂ ਪਾਣੀ ਦੀਆਂ ਬੋਤਲਾਂ ਲਿਆਉਣ ਦੀ ਲੋੜ ਨਾ ਪਵੇ।
ਕਲਾਸ 1 ਅਤੇ 2 ਲਈ 1.6 ਤੋਂ 2.2 ਕਿਲੋ
ਕਲਾਸ 3, 4, 5 ਲਈ 1.7 ਤੋਂ 2.5 ਕਿਲੋ
ਕਲਾਸ 6 ਅਤੇ 7 ਲਈ 2 ਤੋਂ 3 ਕਿਲੋ
8 ਵੀਂ ਕਲਾਸ ਲਈ 2.5 ਤੋਂ 4 ਕਿਲੋ
9 ਵੀਂ ਅਤੇ 10 ਵੀਂ ਕਲਾਸ ਲਈ 2.5 ਤੋਂ 4.5 ਕਿਲੋ
ਕਲਾਸ 11 ਅਤੇ 12 ਲਈ 3.5 ਤੋਂ 5 ਕਿਲੋ
ਨਵੀਆਂ ਗਾਈਡਲਾਈਨਜ਼ ਦੇ ਤਹਿਤ ਸਾਰੇ ਸਕੂਲਾਂ ਨੂੰ ਸਿਰਫ SCERT, NCERT ਅਤੇ CBSE ਵਲੋਂ ਨਿਰਧਾਰਿਤ ਕੀਤੀਆਂ ਗਈਆਂ ਟੈਕਸਟ ਬੁੱਕਸ ਨੂੰ ਹੀ ਫਾਲੋ ਕਰਨਾ ਹੋਵੇਗਾ।ਕਿਸੇ ਵੀ ਕਲਾਸ ‘ਚ ਟੈਕਸਟ ਬੁੱਕ ਦੀ ਸੰਖਿਆ ਇਨਾਂ ਸੰਸਥਾਵਾਂ ਵਲੋਂ ਨਿਰਧਾਰਿਤ ਕੀਤੀ ਗਈ ਸੰਖਿਆ ਤੋਂ ਵੱਧ ਨਹੀਂ ਹੋ ਸਕਦੀ ਹੈ।ਅਧਿਆਪਕਾਂ ਨੂੰ ਹਰ ਕਲਾਸ ਦਾ ਇੱਕ ਟਾਈਮ ਟੇਬਲ ਵੀ ਤਿਆਰ ਕਰਨਾ ਹੋਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਰੋਜ਼ਾਨਾ ਬਹੁਤ ਸਾਰੀਆਂ ਕਿਤਾਬਾਂ ਅਤੇ ਨੋਟਬੁੱਕ ਨਾ ਲਿਆਉਣੀਆਂ ਪੈਣ।
ਟ੍ਰੈਕਟਰ ਮਾਰਚ ਤੋਂ ਪਹਿਲਾਂ ਸਟੇਜ ਤੇ ਪਹੁੰਚੇ ਬਲਵੀਰ ਸਿੰਘ ਰਾਜੇਵਾਲ ਨੇ ਲਿਆ ਤੀ ਨ੍ਹੇਰੀ, ਸੁਣੋ Live