ਪ੍ਰਦੂਸ਼ਣ ਦਾ ਪੱਧਰ ਵਧਣ ਦੇ ਨਾਲ ਹੀ ਦਿੱਲੀ ਦੀਆਂ ਸੜਕਾਂ ‘ਤੇ BS-03 ਪੈਟਰੋਲ ਤੇ BS-04 ਡੀਜ਼ਲ ਕਾਰਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਿੱਲੀ ਟ੍ਰਾਂਸਪੋਰਟ ਵਿਭਾਗ ਨੇ ਸੋਮਵਾਰ ਇਸਦੇ ਆਦੇਸ਼ ਜਾਰੀ ਕੀਤੇ। ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਵਿਭਾਗ 9 ਦਸੰਬਰ ਨੂੰ ਇੱਕ ਵਾਰ ਫਿਰ ਪ੍ਰਦੂਧਨ ਦੇ ਪੱਧਰ ਦੀ ਸਮੀਖਿਆ ਕਰੇਗਾ। ਸਥਿਤੀਆਂ ਅਨੁਕੂਲ ਰਹੀਆਂ ਤਾਂ ਪਾਬੰਦੀਆਂ ਵਿੱਚ ਛੋਟ ਮਿਲ ਸਕਦੀ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਦੂਸ਼ਣ ਦੇ ਡਾਰਕ ਰੈੱਡ ਜ਼ੋਨ ਵਿੱਚ ਜਾਣ ਤੋਂ ਬਾਅਦ ਕੇਂਦਰੀ ਹਵਾ ਗੁਣਵਤਾ ਆਯੋਗ (CAQM) ਨੇ ਦਿੱਲੀ ਅਤੇ NCR ਦੇ ਸ਼ਹਿਰਾਂ ਵਿੱਚ ਗਰੈਪ ਦਾ ਤੀਜਾ ਪੜਾਅ ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਸੋਮਵਾਰ ਨੂੰ ਦਿੱਲੀ ਸਰਕਾਰ ਨੇ ਇਸ ਆਦੇਸ਼ ਨੂੰ ਜਾਰੀ ਕੀਤਾ ਹੈ। ਟਰਾਂਸਪੋਰਟ ਵਿਭਾਗ ਦੇ ਆਦੇਸ਼ਾਂ ਅਨੁਸਾਰ ਗਰੈਪ ਦਾ ਤੀਜਾ ਪੜਾਅ ਲਾਗੂ ਹੋਣ ਦੇ ਬਾਅਦ ਵੀ ਤੁਟੰਤ ਪ੍ਰਭਾਵ ਨਾਲ BS-3 ਪੈਟਰੋਲ ਅਤੇ BS-4 ਡੀਜ਼ਲ ਕਾਰਾਂ ਦੇ ਸੜਕਾਂ ‘ਤੇ ਚੱਲਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ 9 ਦਸੰਬਰ ਜਾਂ ਗਰੈਪ ਸਟੇਜ ਦੇ ਘਟਣ ਤੱਕ ਪਾਬੰਦੀ ਲਾਗੂ ਰਹੇਗੀ।
ਇਹ ਵੀ ਪੜ੍ਹੋ: ਵੱਡੀ ਖਬਰ: ਮੂਸੇਵਾਲਾ ਕਤਲ ਮਾਮਲੇ ‘ਚ ਬੱਬੂ ਮਾਨ ਸਣੇ ਕਈਆਂ ਨਾਮੀ ਗਾਇਕਾਂ ਤੋਂ ਹੋਵੇਗੀ ਪੁੱਛਗਿੱਛ !
ਗਰੈਪ ਦਾ ਤੀਜਾ ਪੜਾਅ ਲਾਗੂ ਹੋਣ ਦ ਅਬਾਦ ਮੋਟਰ ਵਹੀਕਲ ਐਕਟ-1988 ਦੀ ਧਾਰਾ-115 ਦੇ ਤਹਿਤ ਕਾਰਾਂ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ‘ਤੇ ਕਾਰਵਾਈ ਦੇ ਲਈ ਟੀਮਾਂ ਤਾਇਨਾਤ ਰਹਿਣਗੀਆਂ। ਇਸ ਦੌਰਾਨ 10 ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਕਾਰਾਂ ਸੜਕਾਂ ‘ਤੇ ਦਿਖੀਆਂ ਤਾਂ ਜ਼ਬਤ ਕਟ ਲਈਆਂ ਜਾਣਗੀਆਂ।
ਦੱਸ ਦੇਈਏ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ ਹੈ ਅਤੇ ਸੋਮਵਾਰ ਨੂੰ ਇਸਨੂੰ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਇੱਕ ਦਿਨ ਪਹਿਲਾਂ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਸੀ। ਸੋਮਵਾਰ ਸ਼ਾਮ 4 ਵਜੇ ਦਿੱਲੀ ਦਾ 24 ਘੰਟੇ ਏਅਰ ਕੁਆਲਿਟੀ ਇੰਡੈਕਸ (AQI) 347 ਸੀ। 201 ਅਤੇ 300 ਵਿਚਕਾਰ AQI ਨੂੰ ‘ਮਾੜਾ’, 301 ਅਤੇ 400 ਨੂੰ ‘ਬਹੁਤ ਮਾੜਾ’ ਅਤੇ 401 ਅਤੇ 500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: