Delhi jaipur golden hospital many patients : ਦੇਸ਼ ਦੀ ਰਾਜਧਾਨੀ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ, ਇਸ ਲਈ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦਾ ਇਲਾਜ ਕਰਨ ਲਈ ਆਕਸੀਜਨ ਦੀ ਵੀ ਵੱਡੀ ਘਾਟ ਆ ਰਹੀ ਹੈ। ਪਰ ਇਸ ਦੌਰਾਨ ਇੱਕ ਦਰਦਨਾਕ ਖਬਰ ਦਿੱਲੀ ਤੋਂ ਆ ਰਹੀ ਹੈ, ਜਿੱਥੇ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 20 ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਸਾਰੇ ਮਰੀਜ਼ ਵੈਂਟੀਲੇਟਰ ਸਹਾਇਤਾ ’ਤੇ ਸਨ। ਇਸ ਦੇ ਨਾਲ ਹੀ ਬੱਤਰਾ ਅਤੇ ਸਰ ਗੰਗਾ ਰਾਮ ਹਸਪਤਾਲ ਵਿੱਚ ਆਕਸੀਜਨ ਦੀ ਬਹੁਤ ਘਾਟ ਹੈ ਅਤੇ ਥੋੜ੍ਹੇ ਸਮੇਂ ਲਈ ਹੀ ਆਕਸੀਜਨ ਬਚੀ ਹੈ।
ਜੈਪੁਰ ਗੋਲਡਨ ਹਸਪਤਾਲ ਦੇ ਡਾਕਟਰ ਡੀ ਕੇ ਬਲੂਜਾ ਨੇ ਦੱਸਿਆ ਹੈ ਕਿ ਹਸਪਤਾਲ ਵਿੱਚ ਹੁਣ ਸਿਰਫ ਅੱਧੇ ਘੰਟੇ ਦੀ ਆਕਸੀਜਨ ਬਚੀ ਹੈ। ਇਥੇ 200 ਤੋਂ ਵੱਧ ਲੋਕਾਂ ਦੀ ਜਾਨ ਦਾਅ ‘ਤੇ ਲੱਗੀ ਹੋਈ ਹੈ। ਜਦਕਿ ਅਸੀਂ ਕੱਲ ਰਾਤ ਆਕਸੀਜਨ ਦੀ ਘਾਟ ਕਾਰਨ 20 ਵਿਅਕਤੀਆਂ ਨੂੰ ਗਵਾ ਦਿੱਤਾ ਹੈ। ਦਿੱਲੀ ਦੇ ਇੱਕ ਹੋਰ ਹਸਪਤਾਲ ਸਰੋਜ ਹਸਪਤਾਲ ਵਿੱਚ ਵੀ ਆਕਸੀਜਨ ਦੀ ਭਾਰੀ ਘਾਟ ਆ ਰਹੀ ਹੈ। ਹਸਪਤਾਲ ਦੀ ਤਰਫੋਂ ਇਹ ਕਿਹਾ ਗਿਆ ਕਿ ਆਕਸੀਜਨ ਦੀ ਘਾਟ ਕਾਰਨ ਅਸੀਂ ਹੋਰ ਮਰੀਜ਼ ਭਰਤੀ ਨਹੀਂ ਕਰ ਰਹੇ ਅਤੇ ਅਸੀਂ ਮਰੀਜ਼ਾਂ ਨੂੰ ਛੁੱਟੀ ਦੇ ਰਹੇ ਹਾਂ।