delhi madame tussauds set to shut: ਦਿੱਲੀ ‘ਚ ਮੈਡਮ ਤੁਸਾਦ ਮਿਊਜ਼ੀਅਮ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਰਿਹਾ ਹੈ।ਕਨਾਟ ਪਲੇਸ ਸਥਿਤ ਮੈਡਮ ਤੁਸਾਦ ਮਿਊਜ਼ੀਅਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਬਾਲੀਵੁਡ ਸਟਾਰ ਸਲਮਾਨ ਖਾਨ, ਲਿਯੋਨਾਡੋ ਤੱਕ ਦੀਆਂ ਮੋਮ ਨਾਲ ਬਣੀਆਂ ਮੂਰਤੀਆਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਰਹੀਆਂ ਹਨ।ਪਰ ਬ੍ਰਿਟੇਨ ਕੰਪਨੀ ਮਰਲਿਨ ਇੰਟਰਟੇਨਮੈਂਟ ਨੇ ਭਾਰਤ ‘ਚ ਮੈਡਮ ਤੁਸਾਦ ਮਿਊਜ਼ੀਅਮ ਦੇ ਆਪਰੇਸ਼ਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।ਮਰਲਿਨ ਇੰਟਰਟੇਨਮੈਂਟ ਇੰਡੀਆਂ ਦੇ ਪ੍ਰਬੰਧਕ ਅਤੇ ਨਿਰਦੇਸ਼ਕ ਅੰਸ਼ੁਲ ਜੈਨ ਨੇ ਇਸਦੀ ਪੁਸ਼ਟੀ ਕੀਤੀ।ਜਾਣਕਾਰੀ
ਮੁਤਾਬਕ ਮਰਲਿਨ ਇੰਟਰਟੇਨਮੈਂਟਸ ਪੁਸ਼ਟੀ ਕਰ ਸਕਦੀ ਹੈ ਕਿ ਕਨਾਟ ਪਲੇਸ ਸਥਿਤ ਮੈਡਮ ਤੁਸਾਦ ਦਿੱਲੀ ਨੂੰ ਬੰਦ ਕੀਤਾ ਜਾ ਰਿਹਾ ਹੈ।ਅੰਸ਼ੁਲ ਜੈਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਾਰਚ 2020 ‘ਚ ਮਿਊਜ਼ੀਅਮ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਸੀ।ਹਾਲਾਂਕਿ ਭਾਰਤ ‘ਚ ਮੈਡਮ ਤੁਸਾਦ ਦੀ ਪ੍ਰਸਿੱਧੀ ਕਾਇਮ ਹੈ।ਉਨ੍ਹਾਂ ਨੇ ਕਿਹਾ ਕਿ ਮੌਸਮ ਦੀ ਮੌਜੂਦਾ ਸਥਿਤੀ ਦੇ ਚਲਦਿਆਂ ਯੂਕੇ ਸਥਿਤ ਕੰਪਨੀ ਭਾਰਤ ‘ਚ ਮਿਊਜ਼ੀਅਮ ਨੂੰ ਲੈ ਕੇ ਬਦਲਾਅ ਦੀ ਤਲਾਸ਼ ਕਰ ਰਹੀ ਹੈ।ਇਸ ਦੇ ਮਾਲਕ ਬਿਕਰਮ ਬਖਸ਼ੀ ਕਹਿੰਦੇ ਹਨ ਕਿ ਮੈਡਮ ਤੁਸਾਦ ਦਾ ਦਿੱਲੀ ਤੋਂ ਜਾਣਾ ਸ਼ਹਿਰ ਲਈ ਵੱਡਾ ਨੁਕਸਾਨ ਹੈ।ਇਸ ਨਾਲ ਵਿਸ਼ਵ ਪੱਧਰ ‘ਤੇ ਸੈਲਾਨੀ ਦਿੱਲੀ ਵੱਲ ਆਕਰਸ਼ਿਤ ਹੁੰਦੇ ਸਨ।ਅਫਸਰਾਂ ਨੇ ਮਿਊਜ਼ੀਅਮ ਨੂੰ ਸਥਾਪਿਤ ਕਰਨ ਲਈ ਸਾਰੀਆਂ ਸਹੂਲੀਅਤਾਂ ਮੁਹੱਈਆ ਕਰਾਈਆਂ ਗਈਆਂ ਸਨ।
ਬਕਸ਼ੀ ਨੇ ਕਿਹਾ ਕੰਪਨੀ ਨੇ ਇਸ ਮਿਊਜ਼ੀਅਮ ਕਾਰਨ ਭਾਰਤ ‘ਚ ਆਪਣਾ ਕਾਫੀ ਪੈਸਾ ਨਿਵੇਸ਼ ਕੀਤਾ ਸੀ।ਪਰ ਹੁਣ ਕੰਪਨੀ ਦੇ ਭਾਰਤ ‘ਚੋਂ ਜਾਣ ਨਾਲ ਇਹ ਸਾਰਾ ਪੈਸਾ ਵੀ ਚਲਾ ਜਾਏਗਾ।ਬਕਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਲਾਕਡਾਊਨ ਦੌਰਾਨ ਰੇਂਟ ‘ਚ ਰਾਹਤ ਦੇਣ ਦੀ ਗੱਲ ਕਹੀ ਪਰ ਕੰਪਨੀ ਹੁਣ ਆਪਣਾ ਮਨ ਭਾਰਤ ਤੋਂ ਜਾਣ ਦਾ ਬਣਾ ਚੁੱਕੀ ਹੈ।ਉਨ੍ਹਾਂ ਨੇ ਕਿਹਾ ਕਿ ਕਲਾਟ ਪਲੇਸ ਸਥਿਤ ਸਟੋਰ ਨੂੰ ਕੁਝ ਦਿਨ ਪਹਿਲਾਂ ਖਾਲੀ ਦਿੱਤਾ ਗਿਆ ਸੀ ਅਤੇ ਮੂਰਤੀਆਂ ਨੂੰ ਦੁਨੀਆ ਭਰ ਦੇ ਹੋਰ ਸ਼ਹਿਰਾਂ ‘ਚ ਮੈਡਮ ਤੁਸਾਦ ਦੇ ਆਊਟਲੇਟ ਚ ਭੇਜਿਆ ਜਾਵੇਗਾ।
ਸਰਕਾਰ ਨਾਲ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸਟੇਜ ਤੇ ਪਹੁੰਚੀਆਂ ਜਥੇਬੰਦੀਆਂ ਦਾ ਵੱਡਾ ਐਲਾਨ ਧਿਆਨ ਨਾਲ ਸੁਣਿਓ ਇਹ ਗੱਲਾਂ