Delhi Metro releases train schedule: ਗਣਤੰਤਰ ਦਿਵਸ ‘ਤੇ ਜੇ ਤੁਸੀਂ ਮੈਟਰੋ ਰਾਹੀਂ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਜਾਣਨਾ ਜਰੂਰੀ ਹੋਵੇਗਾ ਕਿ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕੁਝ ਸਾਵਧਾਨੀ ਵਾਲੇ ਕਦਮ ਚੁੱਕੇ ਹਨ,ਜਿਸ ਕਾਰਨ ਗਣਤੰਤਰ ਦਿਵਸ ਮੌਕੇ ਮੈਟਰੋ ਦੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਦਿੱਲੀ ਵਿੱਚ ਮੈਟਰੋ ਸੇਵਾ ਨੂੰ ਕੁਝ ਸਮੇਂ ਲਈ ਬਦਲਿਆ ਜਾਵੇਗਾ। ਇਹ ਸਟਾਪ ਕੁਝ ਕੁ ਸਟੇਸ਼ਨਾਂ ‘ਤੇ ਹੋਵੇਗਾ। ਇਸ ਤੋਂ ਇਲਾਵਾ ਮੈਟਰੋ ਪਾਰਕਿੰਗ ਵੀ ਲਗਭਗ 30 ਘੰਟਿਆਂ ਲਈ ਬੰਦ ਰਹੇਗੀ। ਦਿੱਲੀ ਮੈਟਰੋ ਨੇ ਇਸ ਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਇਸ ਸਬੰਧੀ DMRC ਨੇ ਜਾਣਕਾਰੀ ਦਿੱਤੀ ਹੈ ਕਿ ਯਾਤਰੀ ਸਿਰਫ ਕੇਂਦਰੀ ਸਕੱਤਰੇਤ ਸਟੇਸ਼ਨ ‘ਤੇ ਲਾਈਨ 2 ਅਤੇ ਲਾਈਨ 6 ਦੇ ਵਿਚਕਾਰ ਰੇਲ ਗੱਡੀਆਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ। 26 ਜਨਵਰੀ ਨੂੰ ਸਵੇਰੇ 8:45 ਵਜੇ ਤੋਂ ਦੁਪਹਿਰ 12 ਵਜੇ ਤੱਕ ਪਟੇਲ ਚੌਕ ਅਤੇ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨਾਂ ‘ਤੇ ਦਾਖਲਾ ਬੰਦ ਰਹੇਗਾ। ਇਸ ਦੇ ਨਾਲ ਹੀ ਸਾਰੀ ਮੈਟਰੋ ਪਾਰਕਿੰਗ ਵੀ 25 ਜਨਵਰੀ ਨੂੰ ਸਵੇਰੇ 6 ਵਜੇ ਤੋਂ ਅਗਲੇ ਦਿਨ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਹ ਕਦਮ ਸੁਰੱਖਿਆ ਪ੍ਰਣਾਲੀ ਦੇ ਤਹਿਤ ਚੁੱਕੇ ਜਾ ਰਹੇ ਹਨ।
26 ਜਨਵਰੀ ਨੂੰ ਹੁੱਡਾ ਸਿਟੀ ਸੈਂਟਰ ਅਤੇ ਸਮਾਈਪੁਰ ਬਡਲੀ ਦਰਮਿਆਨ ਚੱਲਣ ਵਾਲੀ ਮੈਟਰੋ ਲਾਈਨ ਅੰਸ਼ਕ ਰੂਪ ਵਿੱਚ ਪ੍ਰਭਾਵਿਤ ਹੋਵੇਗੀ। ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ‘ਤੇ ਦਾਖਲਾ ਗਣਤੰਤਰ ਦਿਵਸ ‘ਤੇ ਦੁਪਹਿਰ 12 ਵਜੇ ਤੱਕ ਬੰਦ ਰਹੇਗਾ।
ਦੱਸ ਦੇਈਏ ਕਿ ਇਸ ਸਾਲ ਕੋਰੋਨਾ ਵਾਇਰਸ ਦੇ ਬਾਵਜੂਦ 26 ਜਨਵਰੀ ਭਾਵ ਭਾਰਤ ਦੇ ਗਣਤੰਤਰ ਦਿਵਸ ਮੌਕੇ ਰਾਜਪਥ ‘ਤੇ ਵਿਸ਼ਾਲ ਪਰੇਡ ਦਾ ਆਯੋਜਨ ਹਰ ਸਾਲ ਦੀ ਤਰ੍ਹਾਂ ਕੀਤਾ ਜਾਣਾ ਹੈ। ਇਸ ਵਾਰ 72ਵੇਂ ਗਣਤੰਤਰ ਦਿਵਸ ‘ਤੇ 32 ਝਾਂਕੀਆਂ ਦੇਖਣ ਨੂੰ ਮਿਲਣਗੀਆਂ। ਇਸ ਦੇ ਮੱਦੇਨਜ਼ਰ ਨੇੜਲੇ ਮੈਟਰੋ ਸਟੇਸ਼ਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।