ਦਿੱਲੀ ਸਰਕਾਰ ਵਿਚ ਸਮਾਜ ਕਲਿਆਣ ਮੰਤਰੀ ਰਾਜਕੁਮਾਰ ਆਨੰਦ ਨੇ ਮੰਤਰੀ ਅਹੁਦੇ ਤੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਦੇ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਨੂੰ ਕਿਤੋਂ ਵੀ ਆਫਰ ਨਹੀਂ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਮੈਂ ਅੱਜ ਬਹੁਤ ਦੁਖੀ ਹਾਂ। ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲੇਗਾ। ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ਤੋਂ ਹੋਇਆ ਸੀ। ਅੱਜ ਇਹ ਪਾਰਟੀ ਖੁਦ ਭ੍ਰਿਸ਼ਟਾਚਾਰ ਦੇ ਦਲਦਲ ਵਿਚ ਫਸ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਮੰਤਰੀ ਅਹੁਦੇ ‘ਤੇ ਰਹਿ ਕੇ ਇਸ ਸਰਕਾਰ ਵਿਚ ਕੰਮ ਕਰਨਾ ਅਸਹਿਜ ਹੋ ਗਿਆ ਹੈ। ਇਸ ਲਈ ਮੈਂ ਮੰਤਰੀ ਅਹੁਦੇ ਤੇ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ।
ਇਹ ਵੀ ਪੜ੍ਹੋ : ਬਿੱਲੀ ਨੂੰ ਬਚਾਉਣ ਖਾਤਰ ਖੂਹ ਵਿਚ 6 ਲੋਕਾਂ ਨੇ ਮਾਰੀ ਛਾ/ਲ, 5 ਹੋਏ ਰੱਬ ਨੂੰ ਪਿਆਰੇ
ਰਾਜਕੁਮਾਰ ਆਨੰਦ ਸਾਲ 2020 ਵਿਚ ਪਹਿਲੀ ਵਾਰ ਪਟੇਲ ਨਗਰ ਸੀਟ ਤੋਂ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਵੀਨਾ ਆਨੰਦ ਵੀ ਇਸੇ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਰਹਿ ਚੁੱਕੀ ਹੈ। ਰਾਜਕੁਮਾਰ ਆਨੰਦ ਨੂੰ 2022 ਵਿਚ ਰਾਜੇਂਦਰ ਪਾਲ ਗੌਤਮ ਦੇ ਅਸਤੀਫੇ ਦੇ ਬਾਅਦ ਕੇਜਰੀਵਾਲ ਸਰਕਾਰ ਵਿਚ ਮੰਤਰੀ ਬਣਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: