delhi night curfew announcement corona: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਨਾਈਟ ਕਰਫਿਊ ਲਗਾਇਆ ਗਿਆ।ਰਾਤ 10.00 ਵਜੇ ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ।ਇਹ ਆਦੇਸ਼ ਤਤਕਾਲੀ ਪ੍ਰਭਾਵ ਤੋਂ ਲਾਗੂ ਹੋਵੇਗਾ ਅਤੇ 30 ਅਪ੍ਰੈਲ ਤੱਕ ਲਾਗੂ ਰਹੇਗਾ।ਕੋਰੋਨਾ ਦੇ ਤੇਜੀ ਨਾਲ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਹੈ।ਦਿੱਲੀ ਸਰਕਾਰ ਵਲੋਂ ਜਾਰੀ ਨਾਈਟਕਰਫਿਊ ਦੀਆਂ ਗਾਈਡਲਾਈਨਜ਼ ਮੁਤਾਬਕ, ਇਸ ਦੌਰਾਨ ਟ੍ਰੈਫਿਕ ਮੂਵਮੈਂਟ ‘ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੋਵੇਗੀ, ਜੋ ਲੋਕ ਵੈਕਸੀਨ ਲਗਵਾਉਣ ਜਾਣਾ ਚਾਹੁੰਦੇ ਹਨ।
ਉਨਾਂ੍ਹ ਨੂੰ ਰਾਹਤ ਹੋਵੇਗੀ ਪਰ ਈ-ਪਾਸ ਲੈਣਾ ਹੋਵੇਗਾ।ਰਾਸ਼ਨ, ਫਲ਼ ਸਬਜ਼ੀ, ਦੁੱਧ ਦਵਾ ਨਾਲ ਜੁੜੇ ਦੁਕਾਨਦਾਰਾਂ ਨੂੰ ਈ-ਪਾਸ ਰਾਹੀਂ ਹੀ ਮੂਵਮੈਂਟ ਦੀ ਛੋਟ ਹੋਵੇਗੀ।ਇਸ ਤੋਂ ਇਲਾਵਾ ਪ੍ਰਿੰਟ ਅਤੇ ਇਲੈੱਕਟ੍ਰਾਨਿਕ ਮੀਡੀਆ ਨੂੰ ਵੀ ਈ-ਪਾਸ ਦੇ ਰਾਹੀਂ ਹੀ ਮੂਵਮੈਂਟ ਦੀ ਇਜ਼ਾਜਤ ਹੋਵੇਗੀ।ਆਈਡੀ ਕਾਰਡ ਦਿਖਾਉਣ ‘ਤੇ ਪ੍ਰਾਈਵੇਟ ਡਾਕਟਰ, ਨਰਸ, ਪੈਰਾਮੈਡੀਕਲ ਸਟਾਫ ਨੂੰ ਵੀ ਛੋਟ ਮਿਲੇਗੀ।ਵੈਧ ਟਿਕਟ ਦਿਖਾਉਣ ‘ਤੇ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਛੋਟ ਦਿੱਤੀ ਜਾਵੇਗੀ।ਗਰਭਵਤੀ ਔਰਤਾਂ ਅਤੇ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਨੂੰ ਰਾਹਤ ਮਿਲੇਗੀ।ਪਬਲਿਕ ਟ੍ਰਾਂਸਪੋਰਟ ਜਿਵੇਂ ਬੱਸ, ਦਿੱਲੀ ਮੈਟਰੋ, ਆਟੋ, ਟੈਕਸੀ ਆਦਿ ਨੂੰ ਤੈਅ ਸਮਾਂ ਦੇ ਬਾਅਦ ਉਨਾਂ੍ਹ ਲੋਕਾਂ ਨੂੰ ਲਿਆਉਣ ਅਤੇ ਲੈ ਜਾਣ ਦੀ ਆਗਿਆ ਹੋਵੇਗੀ।ਜਿਨਾਂ੍ਹ ਨੂੰ ਨਾਈਟ ਕਰਫਿਊ ਦੌਰਾਨ ਰਾਹਤ ਦਿੱਤੀ ਗਈ ਹੈ।ਜ਼ਰੂਰੀ ਸੇਵਾਵਾਂ ‘ਚ ਲੱਗੇ ਵਿਭਾਗਾਂ ਦੇ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ।ਦਿੱਲੀ ਸਰਕਾਰ ਦੇ ਆਦੇਸ਼ ‘ਚ ਕਿਹਾ ਗਿਆ ਕਿ ਟ੍ਰੈਫਿਕ ਮੂਵਮੈਂਟ ਨੂੰ ਲੈ ਕੋਈ ਰੋਕ ਨਹੀਂ ਰਹੇਗੀ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ‘ਚ ਔਸਤਨ 4 ਹਜ਼ਾਰ ਨਵੇਂ ਕੇਸ ਸਾਹਮਣੇ ਆ ਰਹੇ ਹਨ।ਪਿਛਲ਼ੇ 24 ਘੰਟਿਆਂ ‘ਚ ਕੋਰੋਨਾ ਦੇ 3,548 ਨਵੇਂ ਮਾਮਲੇ ਸਾਹਮਣੇ ਆਏ ਹਨ।ਨਾਲ ਹੀ ਇਸ ਦੌਰਾਨ 2,936 ਲੋਕ ਡਿਸਚਾਰਜ ਹੋਏ ਅਤੇ 15 ਲੋਕਾਂ ਦੀ ਮੌਤ ਹੋ ਗਈ।ਦਿੱਲੀ ‘ਚ ਕੁਲ ਮਾਮਲਿਆਂ ਦੀ ਗਿਣਤੀ 6,79,962 ਹੋ ਗਈ।ਅਜੇ ਤੱਕ 11,096 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸਰਗਰਮ ਮਾਮਲੇ 14,589 ਹਨ।ਦੂਜੇ ਪਾਸੇ ਦੇਸ਼ ‘ਚ ਪਿਛਲ਼ੇ 24 ਘੰਟਿਆਂ ‘ਚ 96,982 ਮਾਮਲੇ ਸਾਹਮਣੇ ਆਏ ਹਨ।ਜਦੋਂ ਕਿ ਇਸ ਦੌਰਾਨ 446 ਲੋਕਾਂ ਦੀ ਮੌਤ ਹੋਈ ਹੈ।ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਸੋਮਵਾਰ ਨੂੰ 50,143 ਕੋਰੋਨਾ ਮਰੀਜ਼ ਠੀਕ ਹੋ ਗਏ, ਜਿਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ।
BSP ਵਿਧਾਇਕ ਤੇ Don Mukhtar Ansari ਨੂੰ ਲੈਣ 4 ਵਜੇ ਹੀ ਰੋਪੜ ਪਹੁੰਚੀ ਪੁਲਿਸ, ਰੋਪੜ ਜੇਲ ਤੋਂ ਸਿੱਧੀਆਂ ਤਸਵੀਰਾਂ