Delhi Night curfew imposed: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿੱਚ ਨਵੇਂ ਸਾਲ ਦੇ ਜਸ਼ਨ ਦੇ ਮੱਦੇਨਜ਼ਰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦੇਸ਼ ਦੀ ਰਾਜਧਾਨੀ ਵਿੱਚ ਨਾਈਟ ਕਰਫਿਊ ਲਗਾ ਦਿੱਤਾ ਹੈ। ਜਿਸ ਕਾਰਨ ਦਿੱਲੀ ਵਿੱਚ ਅੱਜ ਤੇ ਕੱਲ੍ਹ ਨਾਈਟ ਕਰਫਿਊ ਰਹੇਗਾ। ਦਿੱਲੀ ਵਿੱਚ ਨਵੇਂ ਸਾਲ ਦੇ ਜਸ਼ਨਾਂ ‘ਤੇ ਰੋਕ ਲਗਾਉਣ ਲਈ ਅੱਜ ਤੇ ਕੱਲ੍ਹ ਰਾਤ 11 ਵਜੇ ਤੋਂ ਸਵੇਰੇ 6 ਵਜੇ ਦੇ ਵਿਚਾਲੇ ਦਿੱਲੀ ਵਿੱਚ ਕਿਸੇ ਵੀ ਜਨਤਕ ਮੀਟਿੰਗ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਥਾਰਟੀ ਵੱਲੋਂ ਇਸ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ।
ਇਸ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਜਨਤਕ ਥਾਂ ‘ਤੇ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਅਤੇ ਨਾ ਹੀ ਕੋਈ ਨਵਾਂ ਸਾਲ ਮਨਾਇਆ ਜਾਵੇਗਾ । ਇਸਦੇ ਨਾਲ ਹੀ ਜਨਤਕ ਥਾਵਾਂ ‘ਤੇ ਕੋਈ ਮੀਟਿੰਗ ਨਹੀਂ ਹੋਵੇਗੀ। ਦੱਸ ਦੇਈਏ ਕਿ ਅੱਜ ਰਾਤ 11:00 ਵਜੇ ਤੋਂ ਕੱਲ੍ਹ ਸਵੇਰੇ 6 ਵਜੇ ਤੱਕ ਅਤੇ ਕੱਲ੍ਹ ਰਾਤ 11 ਵਜੇ ਤੋਂ 2 ਜਨਵਰੀ ਦੀ ਸਵੇਰ 6 ਵਜੇ ਤੱਕ ਨਾਈਟ ਕਰਫਿਊ ਰਹੇਗਾ ।
ਦਿੱਲੀ ਟ੍ਰੈਫਿਕ ਪੁਲਿਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਨਵੇਂ ਸਾਲ ਦੇ ਮੌਕੇ ‘ਤੇ ਇੰਡੀਆ ਗੇਟ ‘ਤੇ ਭਾਰੀ ਭੀੜ ਲੱਗੀ ਹੋਈ ਹੈ। ਇਸ ਮਿਆਦ ਦੇ ਦੌਰਾਨ ਪੈਦਲ ਲੋਕਾਂ ਦੀ ਭੀੜ ਵਧਣ ‘ਤੇ ਸਵੇਰੇ 10 ਵਜੇ ਤੋਂ ਹੀ ਇੰਡੀਆ ਗੇਟ ਦੇ ਕਈ ਰਸਤੇ ‘ਤੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਰਹੇਗੀ। ਇਸ ਦੌਰਾਨ ਵਾਹਨਾਂ ਨੂੰ ਸੀ-ਹੈਕਸਾਗਨ, ਇੰਡੀਆ ਗੇਟ ਖੇਤਰ ਵਿੱਚੋਂ ਲੰਘਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਹ ਪਾਬੰਦੀਆਂ ਦੇ ਤਹਿਤ ਕਿਊ ਪੁਆਇੰਟ, ਐਮਐਲਐਨਪੀ ਗੋਲਚੱਕਰ, ਸੁਨਹਰੀ ਮਸਜਿਦ ਗੋਲਚੱਕਰ, ਜਨਪਥ ਗੋਲਚੱਕਰ, ਰਾਜਪਥ, ਰਫੀ ਮਾਰਗ, ਵਿੰਡਸਰ ਪਲੇਸ ਗੋਲਚੱਕਰ, ਰਾਜੇਂਦਰ ਪ੍ਰਸਾਦ ਰੋਡ-ਜਨਪਥ, ਕੇਜੀ ਮਾਰਗ- ਫ਼ਿਰੋਜ਼ਸ਼ਾਹ ਰੋਡ, ਮੰਡੀ ਹਾਊਸ, ਮਥੁਰਾ ਰੋਡ-ਪੁਰਾਣਾ ਕਿਲਾ ਰੋਡ, ਮਥੁਰਾ ਰੋਡ-ਸ਼ੇਰ ਸ਼ਾਹ ਰੋਡ, ਐਸਬੀਐਮ-ਜ਼ਾਕਿਰ ਹੁਸੈਨ ਮਾਰਗ, ਐਸਬੀਐਮ-ਪਾਂਦਰਾ ਰੋਡ ਆਦਿ ‘ਤੇ ਟ੍ਰੈਫ਼ਿਕ ਰੂਟ ਡਾਈਵਰਟ ਰਹਿਣਗੇ।
ਉੱਥੇ ਹੀ ਦੂਜੇ ਪਾਸੇ ਨਵੇਂ ਸਾਲ ਨੂੰ ਲੈ ਕੇ ਦਿੱਲੀ ਮੈਟਰੋ ਵੱਲੋਂ ਵੀ ਗਾਈਡਲਾਈਨ ਜਾਰੀ ਕੀਤੀ ਗਈ ਹੈ। ਨਵੇਂ ਸਾਲ ਦੀ ਸ਼ਾਮ ਨੂੰ ਭੀੜ ਨੂੰ ਘੱਟ ਕਰਨ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਨਵੇਂ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ। ਡੀਐਮਆਰਸੀ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀਰਵਾਰ ਰਾਤ 9 ਵਜੇ ਤੋਂ ਬਾਅਦ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ । ਡੀਐਮਆਰਸੀ ਨੇ ਯਾਤਰੀਆਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਯਾਤਰਾ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਦੇਖੋ: ਮੀਟਿੰਗ ਤੋਂ ਬਾਹਰ ਆ ਕੇ ਸੁਣੋ ਕੀ ਬੋਲੇ ਕਿਸਾਨ, ਜਾਣੋ ਸਰਕਾਰ ਕਿਹੜੀਆਂ ਮੰਗਾ ਤੇ ਸਹਿਮਤ ਹੋਈ