Delhi police sent notice: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਦਾ ਜਾਰੀ ਹੈ। ਇਸੇ ਵਿਚਾਲੇ ਦਿੱਲੀ ਪੁਲਿਸ ਵੱਲੋਂ ਲਾਲ ਕਿਲ੍ਹੇ ’ਤੇ 26 ਜਨਵਰੀ ਨੂੰ ਵਾਪਰੀ ਘਟਨਾ ਸਬੰਧੀ ਮਾਮਲੇ ਦਰਜ ਕਰ ਕੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਜਿਸ ਕਾਰਨ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਨਹੀਂ ਵੇਖਿਆ ਜਾ ਰਿਹਾ ਕਿ ਘਟਨਾ ਦੇ ਸਮੇਂ ਉਹ ਵਿਅਕਤੀ ਉੱਥੇ ਮੌਜੂਦ ਸੀ ਵੀ ਜਾਂ ਨਹੀਂ ।
ਦਰਅਸਲ, ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ., ਜਿੱਥੇ IGIS ਕ੍ਰਾਈਮ ਬਰਾਂਚ ਦਿੱਲੀ ਵੱਲੋਂ ਜਗੀਰ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਵੀ ਤਲਬ ਕੀਤਾ ਗਿਆ ਹੈ, ਜਿਸ ਦੀ 26 ਜਨਵਰੀ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ । ਦਿੱਲੀ ਪੁਲਿਸ ਵੱਲੋਂ ਜਗੀਰ ਸਿੰਘ ਖਿਲਾਫ਼ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਜਗੀਰ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਹੈਰਾਨ ਹਨ। ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ, ਦਿੱਲੀ ਪੁਲਿਸ ਵੱਲੋਂ ਜਗੀਰ ਸਿੰਘ ਸਮੇਤ ਇਸ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਤਲਬ ਕੀਤਾ ਗਿਆ ਹੈ।
ਦਿੱਲੀ ਪੁਲਿਸ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ 26 ਜਨਵਰੀ ਦੀ ਘਟਨਾ ਦੇ ਸਬੰਧ ਵਿੱਚ ਬਾਬਾ ਹਰੀਦਾਸ ਨਗਰ ਦਿੱਲੀ ਥਾਣੇ ਵਿੱਚ ਦਰਜ ਮਾਮਲੇ ਦੇ ਤਹਿਤ ਪੁੱਛਗਿੱਛ ਦੀ ਲੋੜ ਹੈ । ਦੱਸਿਆ ਜਾ ਰਿਹਾ ਹੈ ਕਿ ਜਗੀਰ ਸਿੰਘ ਦੀ ਮੌਤ 31 ਦਸੰਬਰ 2020 ਨੂੰ ਹੀ ਹੋ ਚੁੱਕੀ ਸੀ ਪਰ ਦਿੱਲੀ ਪੁਲਿਸ ਵੱਲੋਂ ਮ੍ਰਿਤਕ ਜਗੀਰ ਸਿੰਘ ਨੂੰ ਵੀ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਸਿੱਧੇ ਤੌਰ ’ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 26 ਜਨਵਰੀ ਦੀ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਕਿਸ ਤਰ੍ਹਾਂ ਨਾਲ ਕਾਰਵਾਈ ਕਰ ਰਹੀ ਹੈ।
ਇਹ ਵੀ ਦੇਖੋ: ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”