delhi private hospital icu beds corona patient sc: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਦੇ ਮਾਮਲੇ ਫਿਰ ਤੋਂ ਵੱਧਣ ਲੱਗੇ ਹਨ।ਰਾਜਧਾਨੀ ‘ਚ ਕੋਰੋਨਾ ਦੇ ਡਰਾਉਣ ਵਾਲੇ ਅੰਕੜਿਆਂ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਸਰਕਾਰ ਐਕਸ਼ਨ ‘ਚ ਆ ਗਈ ਹੈ।ਇਸ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ‘ਚ ਦਿੱਲੀ ਦੇ ਨਿੱਜੀ ਹਸਪਤਾਲ ਦੇ ਆਈਸੀਯੂ ‘ਚ ਕੋਰੋਨਾ ਮਰੀਜ਼ਾਂ ਲਈ ਬੈੱਡ ਰਿਜ਼ਰਵਡ ਕਰਨ ਦੀ ਮੰਗ ਕੀਤੀ ਸੀ।ਪਰ ਦਿੱਲੀ ਸਰਕਾਰ ਨੂੰ ਸੁਪਰੀਮ
ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ।ਇਸ ਮਾਮਲੇ ‘ਚ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੇ ਦਿੱਲੀ ਹਾਈਕੋਰਟ ਜਾਣ ਨੂੰ ਕਿਹਾ ਹੈ।ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਨੂੰ ਕਿਹਾ ਹੈ ਕਿ ਉਹ 12 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਕਰੇ।ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਦਿੱਲੀ ਦੇ 33 ਵੱਡੇ ਨਿੱਜੀ ਹਸਪਤਾਲਾਂ ਦੇ ਆਈਸੀਯੂ ‘ਚ 80 ਫੀਸਦੀ ਬੈੱਡ ਕੋਰੋਨਾ ਮਰੀਜ਼ਾਂ ਲਈ ਰਿਜ਼ਰਵਡ ਕਰਨ ਲਈ ਦਿੱਲੀ ਸਰਕਾਰ ਦੇ ਫੈਸਲੇ ‘ਤੇ ਦਿੱਲੀ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ।ਮਹੱਤਵਪੂਰਨ ਹੈ ਕਿ ਦਿੱਲੀ ਸਰਕਾਰ ਨੇ 33 ਵੱਡੇ ਨਿੱਜੀ ਹਸਪਤਾਲਾਂ ‘ਚ 80 ਫੀਸਦੀ ਆਈਸੀਯੂ ਬੈੱਡ ਕੋੋਰੋਨਾ ਮਰੀਜ਼ਾਂ ਲਈ ਰਿਜ਼ਰਵ ਕਰਨ ਦਾ ਆਦੇਸ਼ ਦਿੱਤਾ ਸੀ।ਦਿੱਲੀ ਸਰਕਾਰ ਦੇ ਇਸ ਆਦੇਸ਼ ‘ਤੇ ਦਿੱਲੀ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ।ਦਿੱਲੀ ਸਰਕਾਰ ਮੁਤਾਬਕ ਇਸ ਨਾਲ
800 ਆਈਸੀਯੂ ਬੈੱਡ ਸਰਕਾਰੀ ਸਿਸਟਮ ਤੋਂ ਘੱਟ ਹੋ ਗਏ।ਇਸ ਬਾਰੇ ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਅੰਦਰ 80 ਫੀਸਦੀ ਆਈਸੀਯੂ ਬੈੱਡ ਕੋਰੋਨਾ ਲਈ ਰਿਜ਼ਰਵ ਕੀਤੇ ਸੀ।ਜਿਸ ਨੂੰ ਹਾਈ ਕੋਰਟ ਨੇ ਰੋਕ ਦਿੱਤਾ ਸੀ।ਉਸ ਲਈ ਹੁਣ ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ ਕਿਉਂਕਿ ਹੁਣ ਆਈਸੀਯੂ ਬੈੱਡ ਦੀ ਉਪਲੱਬਧਤਾ ਦਾ ਮੁੱਦਾ ਹੈ।
ਇਹ ਵੀ ਦੇਖੋ:ਕਿਸੇ Award ਲਈ ਨਹੀਂ ਬਲਕਿ ਦੇਸ਼ ਦੀ ਤੱਰਕੀ ਲਈ ਕਰ ਰਿਹਾ ਇਹ ਨੌਜਵਾਨ ਇਹ ਕੰਮ